FacebookTwitterg+Mail

ਰਾਖੀ ਸਾਵੰਤ ਦਾ ਫੜ੍ਹਿਆ ਗਿਆ ਝੂਠ, ਧੋਖਾ ਸਾਹਮਣੇ ਆਉਂਦਿਆਂ ਹੀ ਡਿਲੀਟ ਕੀਤਾ ਵੀਡੀਓ

rakhi sawant deletes karwa chauth cooking video after fans troll her brutally
22 October, 2019 09:32:44 AM

ਮੁੰਬਈ(ਬਿਊਰੋ)- ਰਾਖੀ ਸਾਵੰਤ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਲਈ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਂਝ ਵਿਆਹ ਤੋਂ ਬਾਅਦ ਤੋਂ ਹੀ ਰਾਖੀ ਕਾਫੀ ਸੁਰਖੀਆਂ ’ਚ ਬਣੀ ਹੋਈ ਹੈ। ਅਜਿਹੇ ’ਚ ਕੁਝ ਦਿਨ ਪਹਿਲਾਂ ਪੋਸਟ ਕੀਤੇ ਗਏ ਰਾਖੀ ਦੇ ਇਕ ਵੀਡੀਓ ਦਾ ਸੱਚ ਸਾਹਮਣੇ ਆਇਆ ਹੈ। ਦਰਅਸਲ ਜੋ ਵੀਡੀਓ ਰਾਖੀ ਨੇ ਸ਼ੇਅਰ ਕੀਤਾ ਸੀ, ਉਸ ’ਚ ਉਹ ਹਲਵਾ ਬਣਾਉਂਦੀ ਨਜ਼ਰ ਆ ਰਹੀ ਹੈ।
Punjabi Bollywood Tadka
ਇਸ ਵੀਡੀਓ ਨੂੰ ਦੇਖ ਕੇ ਰਾਖੀ ਦੇ ਪ੍ਰਸ਼ੰਸਕਾਂ ਨੇ ਨਾਂ ਸਿਰਫ ਉਸ ਦਾ ਝੂਠ ਫੜ੍ਹਿਆ ਸਗੋਂ ਉਸ ਨੂੰ ਉਸ ਦੇ ਇਸ ਝੂਠ ਲਈ ਟਰੋਲ ਵੀ ਕੀਤਾ, ਜਿਸ ਕਰਕੇ ਰਾਖੀ ਨੂੰ ਇਹ ਵੀਡੀਓ ਹਟਾਉਣੀ ਪਈ ਪਰ ਰਾਖੀ ਦੀ ਇਹ ਵੀਡੀਓ ਕੁਝ ਯੂ-ਟਿਊਬ ਚੈਨਲ ਤੇ ਪਈ ਹੋਈ ਹੈ । ਰਾਖੀ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ ਵਿਚ ਰਾਖੀ ਕਹਿ ਰਹੀ ਹੈ ਕਿ ਉਹ ਯੂ.ਕੇ. ’ਚ ਆਪਣੇ ਪਤੀ ਦੇ ਨਾਲ ਹੈ ਪਰ ਜਿਸ ਕਿਚਨ ਵਿਚ ਉਹ ਹਲਵਾ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਉਹ ਬਿਲਕੁਲ ਦੇਸੀ ਸਟਾਈਲ ਦਾ ਹੈ।

 
 
 
 
 
 
 
 
 
 
 
 
 
 

Karwachauth par gajar ka halwa bna rahi hai #rakhisawant #karwachauth2019 #bollygossip #bollywood

A post shared by Bollywood Gossip (@bollyg0ssip) on Oct 17, 2019 at 6:51am PDT


ਇਸ ਵੀਡੀਓ ਵਿਚ ਉਸ ਨਾਲ ਇਕ ਹਿੰਦੂਸਤਾਨੀ ਮੇਡ ਵੀ ਨਜ਼ਰ ਆ ਰਹੀ ਹੈ। ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਰਾਖੀ ਇੰਡਲੈਂਡ ਨਹੀਂ ਬਲਕਿ ਭਾਰਤ ਵਿਚ ਹੀ ਹੈ । ਰਾਖੀ ਦੀ ਇਸ ਵੀਡੀਓ ਨੂੰ ਦੇਖ ਕੇ ਜਦੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਰਾਖੀ ਦਾ ਝੂਠ ਫੜ੍ਹ ਲਿਆ ਤਾਂ ਉਨ੍ਹਾਂ ਨੇ ਤੁਰੰਤ ਇੰਸਟਾਗ੍ਰਾਮ ਤੋਂ ਇਹ ਵੀਡੀਓ ਹਟਾ ਦਿੱਤਾ।
 


Tags: Rakhi SawantDeletes Karwa Chauth VideoTrollInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

Lakhan

Lakhan is content editor at Punjab Kesari