FacebookTwitterg+Mail

ਰਾਖੀ ਸਾਵੰਤ ਨੇ ਵਿਆਹ ਦੀਆਂ ਖਬਰਾਂ 'ਤੇ ਲਗਾਈ ਮੋਹਰ, ਦੱਸਿਆ ਇੰਝ ਸ਼ੁਰੂ ਹੋਈ ਲਵ ਸਟੋਰੀ

rakhi sawant finally confirms being married
04 August, 2019 01:31:45 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਕੰਟਰੋਵਰਸੀ ਕੁਈਨ ਰਾਖੀ ਸਾਵੰਤ ਆਪਣੇ ਵਿਆਹ ਦੀਆਂ ਖਬਰਾਂ ਖਾਰਿਜ ਕਰਨ ਤੋਂ ਬਾਅਦ ਹੁਣ ਇਕ ਨਵਾਂ ਬਿਆਨ ਜਾਰੀ ਕਰਕੇ ਖਲਬਲੀ ਮਚਾ ਦਿੱਤੀ ਹੈ । ਦਰਅਸਲ ਰਾਖੀ ਸਾਵੰਤ ਨੇ ਵਿਆਹ ਕਰਨ ਦੀ ਗੱਲ ਨੂੰ ਸਵੀਕਾਰ ਕਰ ਲਿਆ ਹੈ । ਇਕ ਇੰਟਰਵਿਊ 'ਚ ਰਾਖੀ ਨੇ ਕਿਹਾ ਹੈ ਕਿ ਉਸ ਨੇ ਵਿਆਹ ਕਰਵਾ ਲਿਆ ਹੈ ।
Punjabi Bollywood Tadka
ਰਾਖੀ ਨੇ ਕਿਹਾ ਹੈ ਕਿ 'ਮੈਂ ਡਰ ਗਈ ਸੀ, ਹਾਂ ਮੈਂ ਵਿਆਹ ਕਰਵਾ ਲਿਆ ਹੈ, ਮੈਂ ਆਪਣੇ ਵਿਆਹ ਦੀ ਖਬਰ ਨੂੰ ਸਵੀਕਾਰ ਕਰ ਰਹੀ ਹਾ।'  ਇੰਟਰਵਿਊ ਦੌਰਾਨ ਰਾਖੀ ਕੋਲੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਵਿਆਹ ਅਚਾਨਕ ਇਸ ਤਰ੍ਹਾਂ ਕਿਵੇਂ ਹੋਇਆ? ਇਸ 'ਤੇ ਰਾਖੀ ਨੇ ਕਿਹਾ, 'ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਪਤੀ ਐੱਨ.ਆਰ.ਆਈ ਹੈ'
Punjabi Bollywood Tadka
ਰਾਖੀ ਨੇ ਅੱਗੇ ਦੱਸਿਆ,'ਮੇਰੇ ਪਤੀ ਦਾ ਨਾਂ ਰਿਤੇਸ਼ ਹੈ ਤੇ ਉਹ ਯੂ.ਕੇ. 'ਚ ਰਹਿੰਦੇ ਹਨ। ਉਹ ਵਾਪਸ ਜਾ ਚੁੱਕਿਆ ਹੈ ਮੇਰੇ ਵੀਜੇ ਦਾ ਪ੍ਰੋਸੈਸ ਚੱਲ ਰਿਹਾ ਹੈ ਤੇ ਮੈਂ ਵੀ ਜਲਦ ਉੱਥੇ ਪਹੁੰਚਣ ਵਾਲੀ ਹਾਂ।'
Punjabi Bollywood Tadka
ਰਾਖੀ ਨੇ ਅੱਗੇ ਕਿਹਾ,'ਉਹ ਰੱਬ ਦੀ ਸ਼ੁਕਰਗੁਜ਼ਾਰ ਹੈ ਕਿ ਉਸ ਨੂੰ ਬਹੁਤ ਵਧੀਆ ਪਤੀ ਮਿਲਿਆ ਹੈ? ਰਾਖੀ ਨੇ ਕਿਹਾ ਕਿ ਉਨ੍ਹਾਂ ਦੋਵਾਂ ਨੂੰ ਫੋਨ 'ਤੇ ਹੀ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ।'' ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਰਾਖੀ ਨੇ ਮੁੰਬਈ ਦੇ ਇਕ ਹੋਟਲ 'ਚ ਚੋਰੀ ਛਿਪੇ ਵਿਆਹ ਕਰਵਾ ਲਿਆ ਹੈ।
Punjabi Bollywood Tadka
ਇਨ੍ਹਾਂ ਖਬਰਾਂ ਤੋਂ ਬਾਅਦ ਰਾਖੀ ਨੇ ਕਿਹਾ ਸੀ ਕਿ ਉਸ ਨੇ ਕੋਈ ਵਿਆਹ ਨਹੀਂ ਕਰਵਾਇਆ, ਇਹ ਤਾਂ ਇਕ ਫੋਟੋਸ਼ੂਟ ਸੀ। ਹੁਣ ਰਾਖੀ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਉਸ ਨੇ ਕਿਹਾ ਹੈ ਕਿ ਉਸ ਦਾ ਵਿਆਹ ਹੋ ਗਿਆ ਹੈ  ਪਰ ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਰਾਖੀ ਆਪਣੀ ਇਸ ਗੱਲ ਤੇ ਟਿੱਕੀ ਰਹਿੰਦੀ ਹੈ ਜਾਂ ਆਉਣ ਵਾਲੇ ਦਿਨਾਂ 'ਚ ਕੁਝ ਨਵਾਂ ਖੁਲਾਸਾ ਕਰੇਗੀ।
Punjabi Bollywood Tadka

Punjabi Bollywood Tadka

 


Tags: Rakhi SawantSecretly Married Instagram ViralBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari