FacebookTwitterg+Mail

ਰਾਖੀ ਸਾਵੰਤ ਦੀ ਜ਼ਿੰਦਗੀ 'ਚ ਆਇਆ ਨਵਾਂ ਲਵਰ, ਸਾਂਝੀ ਕੀਤੀ ਵੀਡੀਓ

rakhi sawant gets a new lover now she is spending time with poker
20 November, 2019 02:57:39 PM

ਮੁੰਬਈ(ਬਿਊਰੋ)- ਰਾਖੀ ਸਾਵੰਤ ਹਮੇਸ਼ਾ ਕੁਝ ਅਜਿਹਾ ਕਰਦੀ ਹੈ ਕਿ ਜਿਸ ਨਾਲ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਵਿਵਾਦ, ਲੜਾਈ-ਝਗੜੇ, ਕੰਟਰੋਵਰਸੀ ਤੇ ਅਟਪਟੇ ਬਿਆਨਾਂ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਉਹ ਆਪਣੇ ਸ੍ਰੀਕੇਟ ਵਿਆਹ ਨੂੰ ਲੈ ਕੇ ਚਰਚਾ 'ਚ ਹੈ। ਹਾਲਾਂਕਿ ਉਨ੍ਹਾਂ ਦੇ ਪਤੀ ਰਿਤੇਸ਼ ਨੂੰ ਅਜੇ ਤਕ ਕਿਸੇ ਨੇ ਦੇਖਿਆ ਨਹੀਂ ਹੈ ਪਰ ਰਾਖੀ ਰਿਤੇਸ਼ ਦੀ ਦੌਲਤ ਤੇ ਚੰਗਾਈ ਦੇ ਗੁਣ ਰਾਖੀ ਹਮੇਸ਼ਾ ਗਾਉਂਦੀ ਰਹਿੰਦੀ ਹੈ। ਹੁਣ ਰਾਖੀ ਸਾਵੰਤ ਨੇ ਨਵੇਂ ਟਵਿਸਟ ਦਾ ਖੁਲਾਸਾ ਕੀਤਾ ਹੈ।


ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਦੀ ਸ਼ੁਰੂਆਤ 'ਚ ਉਹ ਕਹਿੰਦੀ ਹੈ, 'ਮੈਂ ਤੁਹਾਡੇ ਲੋਕਾਂ ਨਾਲ ਕੁਝ ਸ਼ੇਅਰ ਕਰਨਾ ਚਾਹੁੰਦੀ ਹਾਂ। ਮੇਰੀ ਜ਼ਿੰਦਗੀ 'ਚ ਨਵਾਂ ਲਵਰ ਆ ਗਿਆ ਹੈ, ਜਿਸ ਨੂੰ ਮੈਂ ਬੇਹੱਦ ਪਿਆਰ ਕਰਦੀ ਹਾਂ। ਜਿਸ ਨਾਲ ਮੈਂ ਖਾਂਦੀ, ਸੌਂਦੀ ਹੈ। ਇੰਜੁਆਏ ਕਰਦੀ ਹੈ, ਤੇ ਜ਼ਿੰਦਗੀ ਜਿਉਂਦੀ ਹੈ। ਮੈਂ ਆਪਣੇ ਨਵੇਂ ਲਵਰ ਨਾਲ ਹੀ ਸਾਰਾ ਸਮਾਂ ਬਿਤਾਉਂਦੀ ਹੈ। ਹੁਣ ਮੇਰੇ ਕੋਲ ਰਿਤੇਸ਼ ਲਈ ਟਾਈਮ ਨਹੀਂ ਹੈ।’ ਫਿਰ ਰਾਖੀ ਕਹਿੰਦੀ ਹੈ ਕਿ ਉਨ੍ਹਾਂ ਦਾ ਨਵਾਂ ਲਵ ਪੋਕਰ ਹੈ। ਉਹ ਦਿਨ ਭਰ ਪੋਕਰ ਹੀ ਖੇਡਦੀ ਹੈ। ਉਹ ਪੋਕਰ ਖੇਡ ਕੇ ਪੈਸੇ ਵੀ ਕਮਾ ਰਹੀ ਹੈ ਤੇ ਜਲਦ ਹੀ ਕੋਈ ਵੱਡਾ ਹੱਥ ਮਾਰਨ ਵਾਲੀ ਹੈ। ਤੁਸੀਂ ਇਹ ਵੀਡੀਓ ਦੇਖ ਸਕਦੇ ਹੋ।
 


Tags: Rakhi SawantNew LoverPokerVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari