ਮੁੰਬਈ(ਬਿਊਰੋ)- ਬਾਲੀਵੁੱਡ ਦੀ ਡਰਾਮਾ ਕਵੀਨ ਰਾਖੀ ਸਾਵੰਤ ਜ਼ਿਆਦਾਤਰ ਵੱਡੇ ਮਾਮਲਿਆਂ ’ਤੇ ਆਪਣੀ ਰਾਏ ਜ਼ਾਹਰ ਕਰਦੀ ਰਹਿੰਦੀ ਹੈ। ਰਾਖੀ ਕੋਰੋਨਾ ਵਾਇਰਸ ’ਤੇ ਪਿਛਲੇ ਕਾਫੀ ਸਮੇਂ ਤੋਂ ਵੀਡੀਓ ਬਣਾ ਕੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਪਲੋਡ ਕਰ ਰਹੀ ਹੈ ਅਤੇ ਹੁਣ ਉਨ੍ਹਾਂ ਨੇ ਇਕ ਨਵਾਂ ਵੀਡੀਓ ਇੰਸਟਾਗ੍ਰਾਮ ’ਤੇ ਅਪਲੋਡ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਇਸ ਸਾਲ ਹੋਲੀ ਨਾ ਮਨਾਉਣ। ਰਾਖੀ ਨੇ ਕਿਹਾ,‘‘ਇਸ ਵਾਰ ਹੋਲੀ ਨਾ ਖੇਡਣ ਕਿਉਂਕਿ ਹੋਲੀ ਵਿਚ ਜਿੰਨੇ ਵੀ ਕਲਰਸ, ਬਾਲਸ ਜੋ ਵੀ ਹਨ, ਉਹ ਚੀਨ ਵਿਚ ਬਣਾਏ ਗਏ ਹਨ। ਤਾਂ ਤੁਹਾਨੂੰ ਨਹੀਂ ਪਤਾ ਹੈ ਕਿ ਜੋ ਲੋਕ ਇਹ ਚੀਜ਼ਾਂ ਬਣਾ ਰਹੇ ਸਨ ਉਸ ਸਮੇਂ ਕੋਰੋਨਾ ਵਾਇਰਸ ਸੀ। ਇਸ ਦੇ ਨਾਲ ਹੀ ਰਾਖੀ ਨੇ ਕਿਹਾ ਕਿ ਕਲਰਸ ਅਤੇ ਬਲੂਨਸ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਤੁਸੀਂ ਦੂਰ ਰਹੇ ਕਿਉਂਕਿ ਉਨ੍ਹਾਂ ਨੂੰ ਤੁਹਾਨੂੰ ਕੋਰੋਨਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਕ ਸਾਲ ਕੋਈ ਹੋਲੀ ਨਹੀਂ ਖੇਡੇਗਾ ਤਾਂ ਮੈਨੂੰ ਲੱਗਦਾ ਹੈ ਕਿ ਕੁੱਝ ਨਹੀਂ ਹੋਵੇਗਾ। ਰਾਖੀ ਨੇ ਕਿਹਾ ਕਿ ਸਿਰਫ ਇਕ ਸਾਲ ਦੀ ਗੱਲ ਹੈ। ਮੈਂ ਸਿਰਫ ਤੁਹਾਡੀ ਚੰਗੀ ਸਿਹਤ ਚਾਹੁੰਦੀ ਹਾਂ। ਇਸ ਸਾਲ ਮੈਂ ਹੋਲੀ ਨਹੀਂ ਖੇਡਾਂਗੀ। ਤੁਸੀਂ ਲੋਕ ਵੀ ਨਾ ਖੇਡੋ।’’
ਰਾਖੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਕਿ ਤੁਹਾਡਾ 2-3 ਘੰਟਿਆਂ ਦਾ ਜਸ਼ਨ ਕਿਸੇ ਦੀ ਜਾਨ ਲੈ ਸਕਦਾ ਹੈ। ਸਾਨੂੰ ਜ਼ਰੂਰਤ ਕਿ ਮਾਹੌਲ ਨੂੰ ਸਾਫ ਬਣਾਈ ਰੱਖੀਏ। ਇਸ ਦੇ ਨਾਲ ਹੀ ਰਾਖੀ ਨੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਲੋਕ ਇਸ ਗੱਲ ਨੂੰ ਸਮਝ ਸਕਣ ਅਤੇ ਇਸ ਸਾਲ ਹੋਲੀ ਨਾ ਖੇਡਣ।