ਮੁੰਬਈ- ਬਾਲੀਵੁੱਡ ਡਰਾਮਾ ਕੁਈਨ ਰਾਖੀ ਸਾਵੰਤ ਆਏ ਦਿਨ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਰਾਖੀ ਆਪਣੇ ਵੀਡੀਓ ਨੂੰ ਲੈ ਕੇ ਇਕ ਵਾਰ ਫਿਰ ਤੋਂ ਲਾਈਮਲਾਈਟ 'ਚ ਹੈ। ਦਰਅਸਲ, ਰਾਖੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੇ ਇਕ ਹੌਟ ਡਾਂਸ ਦਾ ਵੀਡੀਓ ਸ਼ੇਅਰ ਕੀਤਾ ਹੈ। ਜੀ ਹਾਂ, ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਨਾਲ ਹੀ ਉਹ ਆਪਣੇ ਹੌਟ ਡਾਂਸ ਨਾਲ ਦਰਸ਼ਕਾਂ ਨੂੰ ਲੁਭਾਉਣ ਵੀ ਆ ਰਹੀ ਹੈ।
ਇਸ ਵੀਡੀਓ 'ਚ ਰਾਖੀ ਨੇ ਸਿਲਵਰ ਰੰਗ ਦੀ ਡਰੈੱਸ ਪਾਈ ਹੋਈ ਹੈ, ਜੋ ਕਿ ਬੇਹੱਦ ਛੋਟੀ ਹੈ। ਵੀਡੀਓ ਦੀ ਸ਼ੁਰੂਆਤ 'ਚ ਕੈਮਰੇ ਕਾਫੀ ਉਤੋਂ ਦੀ ਦਿਖਾਇਆ ਜਾ ਰਿਹਾ ਹੈ, ਜੋ ਕਿ ਰਾਖੀ ਨੂੰ ਹੋਰ ਵੀ ਹੌਟ ਲੁੱਕ ਦੇ ਰਿਹਾ ਹੈ। ਦੱਸ ਦਈਏ ਕਿ ਰਾਖੀ ਬਾਲੀਵੁੱਡ 'ਚ ਕਾਫੀ ਚੰਗੀ ਡਾਂਸਰ ਹੈ ਪਰ ਇਕ ਵਾਰ ਫਿਰ ਤੋਂ ਉਹ ਆਪਣੀ ਇਸ ਦੁਨੀਆ 'ਚ ਵਾਪਸ ਆਉਣ ਨੂੰ ਤਿਆਰ ਹੈ। ਰਾਖੀ ਨੇ ਬਾਲੀਵੁੱਡ 'ਚ ਆਈਟਮ ਗਰਲ ਦੇ ਤੌਰ 'ਤੇ ਕਾਫੀ ਸੁਰਖੀਆਂ ਬਟੋਰੀਆਂ ਹਨ।