FacebookTwitterg+Mail

ਰਾਖੀ ਸਾਵੰਤ ਦਾ ਨਵਾਂ ਖੁਲਾਸਾ, ਕਿਹਾ ਮੈਂ ਮਾਂ ਬਣਨ ਵਾਲੀ ਹਾਂ

rakhi sawant is going to become a mother watch video
01 October, 2019 12:28:18 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਡਰਾਮਾ ਕਵੀਨ ਦੇ ਨਾਮ ਨਾਲ ਮਸ਼ਹੂਰ ਹੋਈ ਰਾਖੀ ਸਾਵੰਤ ਅਕਸਰ ਆਪਣੇ NRI ਪਤੀ ਕਾਰਨ ਚਰਚਾ ’ਚ ਹੈ। ਰਾਖੀ ਨੇ ਆਪਣੇ ਪਤੀ ਦਾ ਨਾਮ ਰਿਤੇਸ਼ ਦੱਸਿਆ ਹੈ। ਹਾਲਾਂਕਿ ਅਜੇ ਤੱਕ ਰਾਖੀ ਨੇ ਦੁਨੀਆ ਵਾਲਿਆਂ ਨੂੰ ਆਪਣੇ ਪਤੀ ਨਾਲ ਨਹੀਂ ਮਿਲਵਾਇਆ ਹੈ। ਇਸੇ ਵਿਚਕਾਰ ਹੁਣ ਰਾਖੀ ਨੇ ਖੁਲਾਸਾ ਕੀਤਾ ਹੈ ਕਿ ਉਹ ਮਾਂ ਬਣਨ ਵਾਲੀ ਹੈ। ਹਾਲ ਹੀ ’ਚ ਰਾਖੀ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਉਸ ’ਚ ਉਹ ਕਹਿ ਰਹੀ ਹੈ ਕਿ ਉਹ ਗਰਭਵਤੀ ਹੈ। ਦਰਅਸਲ ਰਾਖੀ ਦਾ ਇਹ ਇਕ ਫਨੀ ਵੀਡੀਓ ਹੈ, ਜਿਸ ’ਚ ਉਹ ਕਹਿ ਰਹੀ ਹੈ ‘ਜਾਨੂੰ ਮੈਂ ਮਾਂ ਬਣਨ ਜਾ ਰਹੀਂ ਹਾਂ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਤਾਂ ਇੰਗਲੈਂਡ ’ਚ ਸੀ।

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Sep 28, 2019 at 7:23am PDT



ਦੱਸ ਦੇਈਏ ਕਿ ਰਾਖੀ ਨੇ ਕੁਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਸ ਨੇ ਰਿਤੇਸ਼ ਨਾਂ ਦੇ ਐੱਨ ਆਰ ਆਈ ਨਾਲ ਵਿਆਹ ਕਰ ਲਿਆ ਹੈ । ਇਸ ਤੋਂ ਬਾਅਦ ਰਾਖੀ ਨੇ ਕਈ ਇੰਟਰਵਿਊ ਦਿੱਤੇ ਤੇ ਸੋਸ਼ਲ ਮੀਡੀਆ ’ਤੇ ਖੁਲਾਸਾ ਕੀਤਾ ਕਿ ਉਸ ਨੇ ਵਿਆਹ ਕਰਵਾ ਲਿਆ ਹੈ।


Tags: Rakhi SawantMotherInstagramVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari