FacebookTwitterg+Mail

ਪਾਕਿਸਤਾਨੀ ਝੰਡੇ ਨਾਲ ਰਾਖੀ ਸਾਵੰਤ ਦੀਆਂ ਤਸਵੀਰਾਂ ਵਾਇਰਲ

rakhi sawant poses with a pakistani national flag
09 May, 2019 08:35:31 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਡਰਾਮਾ ਕੁਵੀਨ ਤੇ ਡਾਂਸਰ ਰਾਖੀ ਸਾਵੰਤ ਆਏ ਦਿਨ ਚਰਚਾ 'ਚ ਛਾਈ ਰਹਿੰਦੀ ਹੈ। ਹੁਣ ਇਕ ਵਾਰ ਫਿਰ ਤੋਂ ਰਾਖੀ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਕਾਰਨ ਉਹ ਫਿਰ ਤੋਂ ਸੁਰਖੀਆਂ 'ਚ ਆ ਸਕਦੀ ਹੈ। ਦਰਅਸਲ ਰਾਖੀ ਨੇ ਪਾਕਿਸਤਾਨ ਦੇ ਝੰਡੇ ਨਾਲ ਪੋਜ਼ ਦਿੰਦਿਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਨੂੰ ਲੈ ਕੇ ਉਸ ਨੂੰ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਹੈ।
Punjabi Bollywood Tadka
ਹਾਲਾਂਕਿ ਰਾਖੀ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਇਹ ਕਿਹਾ ਕਿ ਉਹ ਆਪਣੇ ਦੇਸ਼ ਭਾਰਤ ਨੂੰ ਬਹੁਤ ਪਿਆਰ ਕਰਦੀ ਹੈ। ਦਰਅਸਲ ਰਾਖੀ ਇਨ੍ਹੀਂ ਦਿਨੀਂ ਆਪਣੇ ਫਿਲਮ 'ਧਾਰਾ-370' ਦੀ ਸ਼ੂਟਿੰਗ ਕਰ ਰਹੀ ਹੈ। ਇਹ ਤਸਵੀਰਾਂ ਉਸੇ ਫਿਲਮ ਦੇ ਸੈੱਟ ਦੀਆਂ ਹਨ। ਇਹ ਉਸ ਦੇ ਕਿਰਦਾਰ ਦਾ ਹਿੱਸਾ ਹਨ।
Punjabi Bollywood Tadka
ਫਿਲਮ 'ਧਾਰਾ-370' ਬਾਰੇ ਗੱਲ ਕਰਦਿਆਂ ਰਾਖੀ ਨੇ ਦੱਸਿਆ ਕਿ ਫਿਲਮ ਕਸ਼ਮੀਰੀ ਪੰਡਤਾਂ 'ਤੇ ਆਧਾਰਿਤ ਹੈ, ਜਿਸ 'ਚ ਉਹ ਪਾਕਿਸਤਾਨੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ 'ਚ ਉਹ ਬੱਚਿਆਂ ਨੂੰ ਜਿਹਾਦੀ ਬਣਾਉਣ ਦੀ ਪੋਲ ਖੋਲ੍ਹਦੀ ਹੈ। ਉਸ ਨੇ ਆਪਣੇ ਆਈਟਨ ਗੀਤ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।
Punjabi Bollywood Tadka

Punjabi Bollywood TadkaPunjabi Bollywood Tadka


Tags: Rakhi SawantPakistani National FlagDhara 370InstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.