FacebookTwitterg+Mail

ਪਿਛਲੇ 1 ਸਾਲ ਤੋਂ ਲੋਕਾਂ ਨੂੰ ਇੰਝ ਬੇਵਕੂਫ ਬਣਾ ਰਹੀ ਹੈ ਰਾਖੀ ਸਾਵੰਤ, ਵੀਡੀਓ ਸਾਂਝਾ ਕਰਕੇ ਕੀਤਾ ਖੁਲਾਸਾ

rakhi sawant reveals she kept her marriage a secret
19 June, 2020 03:25:56 PM

ਮੁੰਬਈ (ਬਿਊਰੋ) — ਪਿਛਲੇ ਇੱਕ ਸਾਲ ਤੋਂ ਰਾਖੀ ਸਾਵੰਤ ਆਪਣੇ ਵਿਆਹ ਦੀਆਂ ਖ਼ਬਰਾਂ ਨਾਲ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਰਾਖੀ ਨੇ ਮੀਡੀਆ ਸਾਹਮਣੇ ਵੀ ਇਹ ਕਬੂਲ ਕੀਤਾ ਸੀ ਕਿ ਉਨ੍ਹਾਂ ਨੇ ਵਿਆਹ ਕਰਵਾ ਲਿਆ ਹੈ। ਇਸ ਸਭ ਨੂੰ ਲੈ ਕੇ ਰਾਖੀ ਨੇ ਦੁਲਹਨ ਦੇ ਲਿਬਾਸ 'ਚ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ ਪਰ ਇਸ ਸਭ ਦੇ ਬਾਵਜੂਦ ਰਾਖੀ ਨੇ ਅੱਜ ਤੱਕ ਆਪਣੇ ਪਤੀ ਦਾ ਚਿਹਰਾ ਨਹੀਂ ਦਿਖਾਇਆ। ਇਸ ਸਭ ਦੇ ਚੱਲਦਿਆਂ  ਰਾਖੀ ਨੇ ਹੁਣ ਇੱਕ ਵੱਡਾ ਖੁਲਾਸਾ ਕੀਤਾ ਹੈ। ਦਰਅਸਲ ਰਾਖੀ ਸਾਵੰਤ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਰਾਖੀ ਸੁਸ਼ਾਂਤ ਦੀ ਮੌਤ 'ਤੇ ਸੋਗ ਜਤਾਉਂਦੀ ਹੋਈ ਆਖ ਰਹੀ ਹੈ, 'ਇਸ ਤਰ੍ਹਾਂ ਨਾ ਬੋਲੋ ਕਿ ਸੁਸ਼ਾਂਤ ਨੇ ਡਿਪ੍ਰੈਸ਼ਨ ਕਾਰਨ ਖ਼ੁਦਕੁਸ਼ੀ ਕੀਤੀ ਹੈ। ਹਰ ਕਲਾਕਾਰ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ । ਲੋਕਾਂ ਨੇ ਮੈਨੂੰ ਵੀ ਡਿਪ੍ਰੈੱਸ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਨਹੀਂ ਹੋਈ। ਮੈਂ ਡਟ ਕੇ ਹਲਾਤਾਂ ਦਾ ਮੁਕਾਬਲਾ ਕੀਤਾ। ਮੈਂ ਜੋ ਵੀ ਕਰਦੀ ਹਾਂ ਉਸ 'ਤੇ ਸਵਾਲ ਖੜ੍ਹੇ ਹੋ ਜਾਂਦੇ। ਇੱਕ ਵਾਰ ਮੈਂ ਗੈੱਟਅਪ 'ਚ ਸੀ ਤਾਂ ਮੀਡੀਆ ਨੇ ਮੈਨੂੰ ਪੁੱਛਿਆ ਕਿ ਤੁਸੀਂ ਵਿਆਹ ਕਰਵਾ ਲਿਆ ਤਾਂ ਮੈਂ ਵੀ ਤੁਰੰਤ ਕਹਿ ਦਿੱਤਾ ਕਿ ਹਾਂ! ਮੈਂ ਵਿਆਹ ਕਰ ਲਿਆ ਹੈ। ਮੀਡੀਆ ਵਾਲਿਆਂ ਅਤੇ ਲੋਕਾਂ ਨੂੰ ਮੈਂ ਕਈ ਸਾਲਾਂ ਤੋਂ ਪਾਗਲ ਬਣਾਉਂਦੀ ਆ ਰਹੀ ਹਾਂ।'

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Jun 16, 2020 at 12:48am PDT

ਹਾਲਾਂਕਿ ਇਹ ਸਾਫ਼ ਨਹੀਂ ਹੋਇਆ ਕਿ ਰਾਖੀ ਸਾਵੰਤ ਨੇ ਇਹ ਬਿਆਨ ਆਪਣੇ ਇਸ ਵਿਆਹ ਨੂੰ ਲੈ ਕੇ ਦਿੱਤਾ ਹੈ ਜਾਂ ਕੋਈ ਹੋਰ ਕਿੱਸਾ ਸਾਂਝਾ ਕੀਤਾ ਹੈ ਪਰ ਰਾਖੀ ਦੇ ਇਸ ਬਿਆਨ ਨੇ ਇੱਕ ਵਾਰ ਫ਼ਿਰ ਸਵਾਲ ਖੜ੍ਹੇ ਕਰ ਦਿੱਤੇ ਹਨ ਕੀ ਰਾਖੀ ਨੇ ਵਿਆਹ ਕਰ ਲਿਆ ਹੈ ਜਾਂ ਨਹੀਂ?


Tags: Sushant Singh RajputSuicide CaseRakhi SawantConfirmedWedding

About The Author

sunita

sunita is content editor at Punjab Kesari