FacebookTwitterg+Mail

ਤਨੁਸ਼੍ਰੀ ਦੱਤਾ 'ਤੇ ਭੜਕੀ ਰਾਖੀ ਸਾਵੰਤ, ਨਾਨਾ ਪਾਟੇਕਰ ਦੇ ਹੱਕ 'ਚ ਆਖੀ ਇਹ ਗੱਲ

rakhi sawant support nana patekar
30 September, 2018 04:24:05 PM

ਮੁੰਬਈ (ਬਿਊਰੋ)— ਤਨੁਸ਼੍ਰੀ ਦੱਤਾ ਦੇ ਆਰੋਪਾਂ ਤੋਂ ਬਾਅਦ ਜਿਥੇ ਬਾਲੀਵੁੱਡ ਵੰਡਿਆ ਨਜ਼ਰ ਆ ਰਿਹਾ ਹੈ, ਉਥੇ ਹੁਣ ਇਕ ਅਜਿਹੀ ਅਭਿਨੇਤਰੀ ਸਾਹਮਣੇ ਆਈ ਹੈ, ਜਿਸ ਨੇ ਖੁੱਲ੍ਹ ਕੇ ਇਸ ਮਾਮਲੇ ਨੂੰ ਲੈ ਕੇ ਤਨੁਸ਼੍ਰੀ ਦੱਤਾ ਦਾ ਵਿਰੋਧ ਕੀਤਾ ਹੈ। ਤਨੁਸ਼੍ਰੀ ਦੱਤਾ ਨੇ ਹਾਲ ਹੀ 'ਚ ਆਪਣੇ ਆਰੋਪਾਂ 'ਚ ਉਸ ਅਭਿਨੇਤਰੀ ਨੂੰ ਲੈ ਕੇ ਵਿਵਾਦਿਤ ਬਿਆਨ ਵੀ ਦਿੱਤਾ ਸੀ।

ਇਥੇ ਅਸੀਂ ਗੱਲ ਕਰ ਰਹੇ ਹਾਂ ਕੰਟ੍ਰੋਵਰਸੀ ਕੁਈਨ ਰਾਖੀ ਸਾਵੰਤ ਦੀ। ਰਾਖੀ ਨੇ ਹਾਲ ਹੀ 'ਚ ਇਕ ਪ੍ਰੈੱਸ ਕਾਨਫਰੰਸ ਕਰਕੇ ਤਨੁਸ਼੍ਰੀ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰਾਖੀ ਨੇ ਇਸ ਦੌਰਾਨ ਕਿਹਾ ਕਿ ਉਹ ਮਰਦੇ ਦਮ ਤਕ ਨਾਨਾ ਪਾਟੇਕਰ ਦਾ ਸਾਥ ਦੇਵੇਗੀ।

 
 
 
 
 
 
 
 
 
 
 
 
 
 

Rakhi Sawant's reaction on Tanushree Dutta controversy. #rakhisawant #tanushreedutta

A post shared by Cinefeed Media (@cinefeedmedia) on Sep 29, 2018 at 10:24pm PDT

ਰਾਖੀ ਨੇ ਤਨੁਸ਼੍ਰੀ ਦੱਤਾ 'ਤੇ ਹੀ ਦੋਗਲੇਪਣ ਦਾ ਆਰੋਪ ਲਗਾਇਆ। ਉਸ ਨੇ ਕਿਹਾ ਕਿ ਨਾਨਾ ਪਾਟੇਕਰ ਘੱਟ ਪੜ੍ਹੇ-ਲਿਖੇ ਹਨ ਤੇ ਇੰਡਸਟਰੀ 'ਚ ਉਨ੍ਹਾਂ ਦਾ ਕੋਈ ਗੌਡ ਫਾਦਰ ਨਹੀਂ ਹੈ, ਸ਼ਾਇਦ ਇਸੇ ਲਈ ਤਨੁਸ਼੍ਰੀ ਉਨ੍ਹਾਂ ਨੂੰ ਮਾੜਾ ਆਖ ਰਹੀ ਹੈ। ਇੰਨਾ ਹੀ ਨਹੀਂ, ਉਸ ਨੇ ਕਿਹਾ ਕਿ ਤਨੁਸ਼੍ਰੀ ਇਹ ਸਭ ਸਿਰਫ ਪਲਬੀਸਿਟੀ ਲਈ ਕਰ ਰਹੀ ਹੈ ਤੇ ਇਸ ਦੇ ਪਿੱਛੇ ਉਸ ਦੀ ਇੱਛਾ 'ਬਿੱਗ ਬੌਸ' 'ਚ ਆਉਣ ਦੀ ਹੈ।


Tags: Rakhi Sawant Tanushree Dutta Nana Patekar Bigg Boss

Edited By

Rahul Singh

Rahul Singh is News Editor at Jagbani.