ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਤੇ ਆਈਟਮ ਗਰਲ ਰਾਖੀ ਸਾਵੰਤ ਉਂਝ ਤਾਂ ਆਪਣੇ ਫੈਸ਼ਨ ਸੈਂਸ ਤੇ ਬੋਲਡ ਬਿਆਨਾਂ ਨੂੰ ਲੈ ਕੇ ਵਿਵਾਦਾਂ 'ਚ ਰਹਿੰਦੀ ਹੈ ਪਰ ਇਸ ਵਾਰ ਉਹ ਆਪਣੀ ਇਕ ਤਸਵੀਰ ਦੇ ਕੈਪਸ਼ਨ ਕਾਰਨ ਸੁਰਖੀਆਂ 'ਚ ਆ ਗਈ ਹੈ। ਅਸਲ 'ਚ ਰਾਖੀ ਸਾਵੰਤ ਨੇ ਆਪਣੇ ਇੰਸਟਾਗਰਾਮ ਤੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕੁਝ ਏਅਰ ਹੌਸਟੈੱਸ ਨਾਲ ਨਜ਼ਰ ਆ ਰਹੀ ਹੈ।
ਇਸ ਤਸਵੀਰ ਦੇ ਕੈਪਸ਼ਨ 'ਚ ਰਾਖੀ ਨੇ ਲਿਖਿਆ— ''ਆਲ ਜੈੱਟ ਏਅਰਵੇਜ਼' ਨਾ ਕਿ ਏਅਰ ਹੌਸਟੇਜ''। ਅਸਲ 'ਚ ਉਹ 'ਏਅਰ ਹੌਸਟੈੱਸ' ਲਿਖਣਾ ਚਾਹੁੰਦੀ ਸੀ ਪਰ ਉਨ੍ਹਾਂ ਨੇ 'ਏਅਰ ਹੌਸਟੇਜ' ਲਿਖ ਦਿੱਤਾ, ਜਿਸ ਦਾ ਮਤਲਬ ਬੰਧਕ ਹੁੰਦਾ ਹੈ। ਇਸ ਤਰ੍ਹਾਂ ਇਸ ਦਾ ਅਰਥ ਪੂਰੀ ਤਰ੍ਹਾਂ ਬਦਲ ਗਿਆ ਤੇ ਇੱਥੇ ਇਸ ਦਾ ਅਰਥ 'ਜੈੱਟ ਏਅਰਵੇਜ਼ ਦੀਆਂ ਸਾਰੀਆਂ ਏਅਰ ਹੌਸਟੈੱਸ ਦੀ ਜਗ੍ਹਾ ਜੈੱਟ ਏਅਰਵੇਜ਼ ਦੀਆਂ ਸਾਰੀਆਂ ਬੰਧਕਾਂ ਹੋ ਗਈਆਂ। ਹਾਲਾਂਕਿ ਰਾਖੀ ਸਾਵੰਤ ਨੇ ਬਾਅਦ 'ਚ ਆਪਣੀ ਪੋਸਟ 'ਚੋਂ ਕੈਪਸ਼ਨ ਡਿਲੀਟ ਕਰ ਦਿੱਤਾ ਪਰ ਇੰਨੀ ਦੇਰ 'ਚ ਯੂਜ਼ਰਸ ਨੂੰ ਟਰੋਲ ਕਰਨ ਦਾ ਬਹਾਨਾ ਮਿਲ ਗਿਆ।
ਪੋਸਟ ਦੇ ਕੁਮੈਂਟ ਬਾਕਸ 'ਚ ਇਸ ਗੱਲ ਨੂੰ ਲੈ ਕੇ ਚਰਚਾ ਲਗਾਤਾਰ ਜਾਰੀ ਹੈ। ਪ੍ਰਤੀਕ ਬੇਂਗਰਾ ਨਾਂ ਦੇ ਇਕ ਯੂਜ਼ਰ ਨੇ ਲਿਖਿਆ— ਸ਼ਾਇਦ ਹੀ ਕਦੇ ਕਿਸੇ ਨੇ 'ਹੌਸਟੇਜ' ਨੂੰ ਇੰਨਾ ਖੁਸ਼ ਦੇਖਿਆ ਹੋਵੇਗਾ। ਇਕ ਹੋਰ ਯੂਜ਼ਰ ਨੇ ਲਿਖਿਆ— ਜੈੱਟ ਏਅਰਵੇਜ ਦੀਆਂ ਸਾਰੀਆਂ ਲੜਕੀਆਂ ਹੁਣ ਬੰਧਕ ਬਣ ਗਈਆਂ ਹਨ। ਇਕ ਹੋਰ ਯੂਜ਼ਰ ਨੇ ਲਿਖਿਆ— ਰਾਖੀ ਤੁਸੀਂ ਕਿਉਂ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਹੈ? ਇਸ ਗੱਲ ਨੂੰ ਲੈ ਕੇ ਰਾਖੀ ਦਾ ਕਾਫੀ ਮਖੌਲ ਬਣ ਰਿਹਾ ਹੈ।