FacebookTwitterg+Mail

ਲੋਕਾਂ ਨੂੰ ਪਸੰਦ ਨਹੀਂ ਆਈਆਂ ਰਾਖੀ ਦੀਆਂ ਬੋਲਡ ਤਸਵੀਰਾਂ, ਉਡਾਇਆ ਮਜ਼ਾਕ

rakhi sawant trolled for her bold pics
07 May, 2018 02:42:02 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਰਾਖੀ ਸਾਵੰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਗਈਆਂ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਟਰੋਲ ਹੋ ਗਈ। ਰਾਖੀ ਦੀ ਇਹ ਉਹੀ ਤਸਵੀਰ ਹੈ, ਜਿਸ ਨੂੰ ਦੇਖ ਕੇ ਇੰਸਟਾਗ੍ਰਾਮ 'ਤੇ ਲੋਕਾਂ ਨੇ ਉਸ ਨੂੰ ਟਰੋਲ ਕੀਤਾ ਹੈ।
Punjabi Bollywood Tadka
ਰਾਖੀ ਦਾ ਬੋਲਡ ਅੰਦਾਜ਼ ਉਂਝ ਤਾਂ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ ਪਰ ਇਸ ਵਾਰ ਰਾਖੀ ਦਾ ਇਹ ਦਾਅ ਉਸ ਨੂੰ ਉਲਟਾ ਪੈ ਗਿਆ। ਰਾਖੀ ਅਕਸਰ ਵਿਵਾਦਾਂ 'ਚ ਬਣੀ ਰਹਿੰਦੀ ਹੈ। ਇਹੀ ਵਜ੍ਹਾ ਹੈ ਕਿ ਉਸ ਨੂੰ ਬਾਲੀਵੁੱਡ ਦੀ ਡਰਾਮਾ ਕੁਈਨ ਵੀ ਕਿਹਾ ਜਾਂਦਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਰਾਖੀ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਹੈ। ਇੰਸਟਾਗ੍ਰਾਮ 'ਤੇ ਉਸ ਨੂੰ ਲਗਭਗ 2 ਲੱਖ 68 ਹਜ਼ਾਰ ਲੋਕ ਫਾਲੋਅ ਕਰਦੇ ਹਨ।
Punjabi Bollywood Tadka
ਹਾਲ ਹੀ 'ਚ ਕਾਸਟਿੰਗ ਕਾਊਚ ਨੂੰ ਲੈ ਕੇ ਰਾਖੀ ਸਾਵੰਤ ਨੇ ਇਕ ਬਿਆਨ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਬਾਲੀਵੁੱਡ 'ਚ ਲੋਕ ਕਾਸਟਿੰਗ ਕਾਊਚ ਬਾਰੇ ਗੱਲ ਕਰਨ ਤੋਂ ਡਰਦੇ ਹਨ, ਜਦਕਿ ਇਹ ਸਾਰਿਆਂ ਦੀਆਂ ਅੱਖਾਂ ਸਾਹਮਣੇ ਹੁੰਦਾ ਹੈ।
Punjabi Bollywood Tadka
ਤੁਹਾਨੂੰ ਜਾਣ ਕੇ ਹੈਰਾਨੀ ਹੋ ਸਕਦੀ ਹੈ ਪਰ ਇਹ ਸੱਚ ਹੈ ਕਿ ਰਾਖੀ 35 ਤੋਂ ਜ਼ਿਆਦਾ ਹਿੰਦੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। 39 ਸਾਲ ਦੀ ਰਾਖੀ ਨੂੰ ਉਸ ਦੇ ਡਾਂਸ ਤੇ ਬੇਬਾਕ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ।


Tags: Rakhi Sawant Trolled Instagram Bold Pics Drama Queen

Edited By

Rahul Singh

Rahul Singh is News Editor at Jagbani.