FacebookTwitterg+Mail

ਹਿਮੇਸ਼ ਰੇਸ਼ਮੀਆ ਤੋਂ ਬਾਅਦ ਹੁਣ ਰਾਖੀ ਸਾਵੰਤ ਨੇ ਰਾਨੂ ਨੂੰ ਦਿੱਤਾ ਇਹ ਵੱਡਾ ਆਫਰ

rakhi sawant wants ranu mondal to sing remix version of  chappan churi
09 September, 2019 11:16:54 AM

ਮੁੰਬਈ(ਬਿਊਰੋ)- ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਖੂਬ ਚਰਚਾ ’ਚ ਛਾਈ ਹੋਈ ਹੈ। ਹਾਲ ਹੀ ’ਚ ਰਾਖੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰ ਦੱਸਿਆ ਕਿ ਉਨ੍ਹਾਂ ਦਾ ਵਿਆਹ ਹੋ ਚੁਕਿਆ ਹੈ ਅਤੇ ਉਨ੍ਹਾਂ ਦੇ ਪਤੀ ਵਿਦੇਸ਼ ’ਚ ਰਹਿੰਦੇ ਹਨ। ਜਿਸ ਦਾ ਨਾਮ ਰਿਤੇਸ਼ ਹੈ। ਹਾਲ ’ਚ ਰਾਖੀ ਦਾ ਗੀਤ ‘ਛੱਪਣ ਛੁਰੀ’ ਰਿਲੀਜ਼ ਹੋਇਆ ਹੈ, ਇਸ ਨੂੰ ਪ੍ਰਮੋਟ ਕਰਨ ’ਚ ਉਹ ਕੋਈ ਕਸਰ ਨਹੀਂ ਛੱਡ ਰਹੀ। ਹੁਣ ਰਾਖੀ ਨੇ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋਈ ਰਾਨੂ ਮੰਡਲ ਨੂੰ ਇਕ ਵੱਡਾ ਆਫਰ ਦਿੱਤਾ ਹੈ।
Punjabi Bollywood Tadka
ਰਾਖੀ ਸਾਵੰਤ ਨੇ ਰਾਨੂ ਮੰਡਲ ਦੀ ਆਵਾਜ਼ ਦੀ ਤਾਰੀਫ ਕਰਦੇ ਹੋਏ ਉਸ ਨੂੰ ਇਕ ਗੀਤ ਦਾ ਆਫਰ ਦਿੱਤਾ ਹੈ। ਰਾਖੀ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਰਾਨੂ ‘ਛੱਪਣ ਛੁਰੀ’ਦੇ ਰੀਮਿਕਸ ਵਰਜਨ ’ਚ ਆਪਣੀ ਆਵਾਜ਼ ਦੇਵੇ। ਰਾਖੀ ਨੇ ਕਿਹਾ,‘‘ਉਹ ਅਜਿਹੀ ਇੰਡਸਟਰੀ ਨਾਲ ਜੁੜ ਕੇ ਬਹੁਤ ਖੁਸ਼ ਹੈ, ਜੋ ਰਾਨੂ ਮੰਡਲ ਵਰਗੇ ਪ੍ਰਤਿਭਾਸ਼ਾਲੀ ਲੋਕਾਂ ਦਾ ਸਮਰਥਨ ਕਰਦੀ ਹੈ ਅਤੇ ਉਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਦਿੰਦੀ ਹੈ। ਹਿਮੇਸ਼ ਰੇਸ਼ਮੀਆ ਵਰਗੇ ਸਿੰਗਰ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ।’’
Punjabi Bollywood Tadka
ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ ’ਤੇ ਗੀਤ ਗਾ ਕੇ ਗੁਜ਼ਾਰਾ ਕਰਨ ਵਾਲੀ ਰਾਨੂ ਹੁਣ ਸਟਾਰ ਬਣ ਚੁਕੀ ਹੈ। ਰਾਨੂ ਨੇ ਸੁਪਨੇ ’ਚ ਵੀ ਸੋਚਿਆ ਨਹੀਂ ਹੋਵੇਗਾ ਕਿ ਉਹ ਰਾਤੋਂ-ਰਾਤ ਸਟਾਰ ਬਣ ਜਾਵੇਗੀ। ਹਿਮੇਸ਼ ਰੇਸ਼ਮੀਆ ਨੇ ਰਾਨੂ ਨੂੰ ਆਪਣੀ ਫਿਲਮ ‘ਹੈਪੀ ਹਾਰਡੀ ਐਂਡ ਹੀਰ’ ’ਚ ਗੀਤ ਗਾਉਣ ਦਾ ਮੌਕਾ ਦਿੱਤਾ। ਹੁਣ ਤੱਕ ਹਿਮੇਸ਼ ਨੇ ਰਾਨੂ ਨਾਲ ਮਿਲ ਕੇ ਤਿੰਨ ਗੀਤ ਰਿਕਾਰਡ ਕਰ ਲਏ ਹਨ।


Tags: Rakhi SawantRanu MondalChappan ChuriHimesh ReshammiyaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari