ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਧੀ ਤੇ ਅਭਿਸ਼ੇਕ ਬੱਚਨ ਦੀ ਭੈਣ ਸ਼ਵੇਤਾ ਬੱਚਨ ਕੈਮਰੇ 'ਤੇ ਘੱਟ ਹੀ ਨਜ਼ਰ ਆਉਂਦੀ ਹੈ ਪਰ ਆਪਣੀ ਲਾਈਫ 'ਚ ਉਹ ਕਾਫੀ ਕੁਝ ਕਰਦੀ ਨਜ਼ਰ ਆਉਂਦੀ ਹੈ। ਸ਼ਵੇਤਾ ਇਕ ਰਾਈਟਰ ਤੇ ਮਾਡਲ ਹੈ, ਜਿਸ ਨੇ ਹਾਲ ਹੀ 'ਚ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ ਹੈ। ਸ਼ਵੇਤਾ ਤੇ ਅਭਿਸ਼ੇਕ ਅਕਸਰ ਇਕ-ਦੂਜੇ ਨਾਲ ਨਜ਼ਰ ਆਉਂਦੇ ਹਨ।
ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਆਪਣੀਆਂ ਭੈਣਾਂ ਨੂੰ ਬੇਹੱਦ ਪਿਆਰ ਕਰਦੇ ਹਨ। ਇੰਨਾ ਹੀ ਪਿਆਰ ਸਲਮਾਨ ਨੂੰ ਉਸ ਦੀਆਂ ਭੈਣਾਂ ਵੀ ਕਰਦੀਆਂ ਹਨ। ਅਰਪਿਤਾ ਤੇ ਅਲਵੀਰਾ ਦੋਵੇਂ ਸਲਮਾਨ ਨਾਲ ਖੜ੍ਹੀਆਂ ਰਹਿੰਦੀਆਂ ਹਨ।
ਜ਼ੋਯਾ ਅਖਤਰ ਤੇ ਫਰਹਾਨ ਅਖਤਰ ਬਾਲੀਵੁੱਡ ਦੇ ਅਜਿਹੇ ਭੈਣ-ਭਰਾ ਹਨ, ਜੋ ਫਿਲਮਾਂ 'ਚ ਆਪਣੀ ਵੱਖਰੀ ਹੀ ਪਛਾਣ ਰੱਖਦੇ ਹਨ। ਦੋਵਾਂ ਨੇ ਹੀ ਡਾਇਰੈਕਸ਼ਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਬਾਲੀਵੁੱਡ ਦੀ ਗੌਸਿਪ ਜੋੜੀ ਦਾ ਖਿਤਾਬ ਰਣਬੀਰ ਕਪੂਰ ਤੇ ਕਰੀਨਾ ਕਪੂਰ ਨੂੰ ਕਿਹਾ ਜਾਂਦਾ ਹੈ। ਦੋਵਾਂ ਦੀ ਕੈਮਿਸਟਰੀ ਕਮਾਲ ਦੀ ਹੈ।
ਰਿਤੀਕ ਰੋਸ਼ਨ ਤੇ ਸੁਨੈਨਾ ਰੋਸ਼ਨ ਵੀ ਇਕ-ਦੂਜੇ ਦੇ ਕਾਫੀ ਕਰੀਬ ਹਨ। ਦੋਵੇਂ ਇਕ-ਦੂਜੇ ਨਾਲ ਹਰ ਮੁਸ਼ਕਿਲ ਸਮੇਂ 'ਚ ਨਾਲ ਖੜ੍ਹੇ ਰਹਿੰਦੇ ਹਨ।
ਸੋਹਾ ਅਲੀ ਖਾਨ ਤੇ ਸੈਫ ਅਲੀ ਖਾਨ ਬਾਲੀਵੁੱਡ ਦੇ ਭੈਣ-ਭਰਾ ਦੀ ਅਜਿਹੀ ਜੋੜੀ ਹੈ, ਜੋ ਇਕ-ਦੂਜੇ ਨਾਲ ਮੁਸ਼ਕਿਲ ਦੌਰ 'ਚ ਨਾਲ ਖੜ੍ਹੇ ਨਜ਼ਰ ਆਉਂਦੇ ਹਨ ਤੇ ਇਕ-ਦੂਜੇ ਨਾਲ ਮਸਤੀ ਕਰਦੇ ਵੀ ਖੂਬ ਨਜ਼ਰ ਆਉਂਦੇ ਹਨ।
ਟਾਈਗਰ ਸ਼ਰਾਫ ਤੇ ਕ੍ਰਿਸ਼ਨਾ ਸ਼ਰਾਫ ਇਕੋ ਤਰ੍ਹਾਂ ਦਾ ਫੈਸ਼ਨ ਫਾਲੋ ਕਰਦੇ ਹਨ। ਦੋਵੇਂ ਭੈਣ-ਭਰਾ ਫਿਟਨੈੱਸ ਫਰੀਕ ਹਨ ਤੇ ਅਕਸਰ ਇਕ-ਦੂਜੇ ਨਾਲ ਨਜ਼ਰ ਆ ਜਾਂਦੇ ਹਨ।
ਬੀ-ਟਾਉਨ ਦਾ ਮੋਸਟ ਵਾਂਟੇਡ ਮੁੰਡਾ ਅਰਜੁਨ ਕਪੂਰ ਆਪਣੀਆਂ ਭੈਣਾਂ 'ਚ ਕਾਫੀ ਫੇਮਸ ਹੈ। ਅਰਜੁਨ ਕਪੂਰ ਰੀਅਲ ਲਾਈਫ 'ਚ ਅੰਸ਼ੁਲਾ ਦੇ ਕਾਫੀ ਕਲੋਜ਼ ਹੈ ਪਰ ਸ੍ਰੀਦੇਵੀ ਦੇ ਮੌਤ ਤੋਂ ਬਾਅਦ ਉਹ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਦੇ ਵੀ ਕਾਫੀ ਨਜ਼ਦੀਕ ਹਨ।
ਅਰਜੁਨ ਕਪੂਰ ਆਪਣੀ ਕਜ਼ਨ ਸੋਨਮ ਕਪੂਰ ਤੇ ਰੀਆ ਕਪੂਰ ਦੇ ਵੀ ਕਾਫੀ ਕਲੋਜ਼ ਹੈ। ਅਰਜੁਨ ਤੇ ਸੋਨਮ ਦੋਵਾਂ ਪਰਿਵਾਰਾਂ 'ਚ ਸਭ ਤੋਂ ਵੱਡੇ ਹਨ।
ਇਸ ਦੇ ਨਾਲ ਹੀ ਸੋਨਮ ਕਪੂਰ ਤੇ ਭਰਾ ਹਰਸ਼ਵਰਧਨ ਕਪੂਰ ਦੀ ਜੋੜੀ ਵੀ ਜ਼ਬਰਦਸਤ ਹੈ। ਹਰਸ਼ ਨੇ ਆਪਣੇ ਮੋਢੇ 'ਤੇ ਆਪਣੀਆਂ ਦੋਵਾਂ ਭੈਣਾਂ ਰੀਆ ਤੇ ਸੋਨਮ ਦੇ ਨਾਂ ਦਾ ਟੈਟੂ ਵੀ ਕਰਵਾਇਆ ਹੋਇਆ ਹੈ।