FacebookTwitterg+Mail

ਅਮਿਤਾਭ ਤੋਂ ਧਰਮਿੰਦਰ ਤੱਕ, ਸਿਤਾਰਿਆਂ ਨੇ ਨਿਭਾਇਆ ਕਦੇ ਰੱਖੜੀ ਦਾ ਰਿਸ਼ਤਾ ਤੇ ਕਦੇ ਰੋਮਾਂਸ

raksha bandhan 2019   who played siblings also paired romantically
15 August, 2019 11:01:13 AM

ਨਵੀਂ ਦਿੱਲੀ (ਬਿਊਰੋ) — ਰੱਖੜੀ ਦੇ ਤਿਉਹਾਰ ਭੈਣ-ਭਰਾਵਾਂ ਲਈ ਖਾਸ ਹੁੰਦਾ ਹੈ। ਇਸ ਵਾਰ 15 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਫਿਲਮਾਂ 'ਚ ਵੀ ਭੈਣ-ਭਰਾ ਦੇ ਇਸ ਰਿਸ਼ਤੇ ਨੂੰ ਖੂਬ ਦਿਖਾਇਆ ਜਾਂਦਾ ਹੈ ਪਰ ਕੁਝ ਅਜਿਹੇ ਸਿਤਾਰੇ ਹਨ, ਜਿਹੜੇ ਪਰਦੇ 'ਤੇ ਇਕ-ਦੂਜੇ ਦੇ ਭੈਣ-ਭਰਾ ਤਾਂ ਬਣੇ ਹੀ ਹਨ ਅਤੇ ਨਾਲ ਹੀ ਕਿਸੇ ਦੂਜੀ ਫਿਲਮ 'ਚ ਰੋਮਾਂਸ ਵੀ ਕੀਤਾ ਹੈ। 

ਰਣਵੀਰ ਸਿੰਘ-ਪ੍ਰਿਯੰਕਾ ਚੋਪੜਾ 
ਸਾਲ 2014 ਦੀ 'ਗੁੰਡੇ' 'ਚ ਪ੍ਰਿਯੰਕਾ ਚੋਪੜਾ ਨੇ ਰਣਵੀਰ ਸਿੰਘ ਦੇ ਦਿਲ 'ਚ ਪਿਆਰ ਦੀ ਘੰਟੀ ਵਜਾਈ ਸੀ ਪਰ ਅਗਲੇ ਸਾਲ ਹੀ 'ਦਿਲ ਧੜਕਨੇ ਦੋ' 'ਚ ਰਣਵੀਰ ਤੇ ਪ੍ਰਿਯੰਕਾ ਚੋਪੜਾ ਭੈਣ-ਭਰਾ ਦੇ ਕਿਰਦਾਰ ਦਿਸੇ ਸਨ। ਫਿਰ 'ਬਾਜੀਰਾਓ ਮਸਤਾਨੀ' 'ਚ ਵੀ ਪ੍ਰਿਯੰਕਾ, ਰਣਵੀਰ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਈ। 

Punjabi Bollywood Tadka

ਅਰਜੁਨ ਰਾਮਪਾਲ-ਦੀਪਿਕਾ ਪਾਦੂਕੋਣ
ਸਾਲ 2007 'ਚ ਦੀਪਿਕਾ ਪਾਦੂਕੋਣ ਦੀ ਡੈਬਿਊ ਫਿਲਮ 'ਓਮ ਸ਼ਾਂਤੀ ਓਮ' 'ਚ ਅਰਜੁਨ ਰਾਮਪਾਲ ਨੇ ਉਸ ਦੇ ਲਵਰ ਦਾ ਕਿਰਦਾਰ ਨਿਭਾਇਆ ਸੀ। ਉਥੇ ਹੀ ਸਾਲ 2010 ਦੀ ਫਿਲਮ 'ਹਾਊਸਫੁੱਲ' 'ਚ ਅਰਜੁਨ ਦੀਪਿਕਾ ਦੇ ਬਿੱਗ ਬਰਦਰ ਬਣ ਗਏ। ਫਿਲਮ 'ਚ ਦੀਪਿਕਾ ਦੇ ਓਪੋਜ਼ਿਟ ਅਕਸ਼ੈ ਕੁਮਾਰ ਸਨ।

Punjabi Bollywood Tadka

ਜਾਨ ਅਬ੍ਰਾਹਮ-ਦੀਪਿਕਾ ਪਾਦੂਕੋਣ
ਜਾਨ ਅਬਰ੍ਰਹਮ ਤੇ ਦੀਪਿਕਾ ਨਾਲ ਇਹ ਡਬਲ ਰਿਸ਼ਤੇਦਾਰੀ ਨਿਭਾ ਚੁੱਕੇ ਹਨ। ਸਾਲ 2011 ਦੀ ਫਿਲਮ 'ਦੇਸੀ ਬੁਆਏਜ਼' 'ਚ ਦੀਪਿਕਾ ਪਾਦੂਕੋਣ ਜਾਨ ਦੇ ਓਪੋਜ਼ਿਟ ਰੋਮਾਂਟਿਕਲੀ ਪੇਯਰਅੱਪ ਹੋਈ, ਜਦੋਂਕਿ ਸਾਲ 2013 ਦੀ ਫਿਲਮ 'ਰੇਸ 2' 'ਚ ਦੀਪਿਕਾ ਜਾਨ ਦੀ ਭੈਣ ਦੇ ਕਿਰਦਾਰ 'ਚ ਨਜ਼ਰ ਆਈ ਸੀ।

Punjabi Bollywood Tadka

ਅਭਿਸ਼ੇਕ ਬੱਚਨ-ਆਸਿਨ
ਸਾਲ 2012 'ਚ ਆਈ ਫਿਲਮ 'ਬੋਲ ਬੱਚਨ' 'ਚ ਆਸਿਨ ਨੇ ਅਭਿਸ਼ੇਕ ਬੱਚਨ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ ਤਾਂ ਸਾਲ 2015 ਦੀ 'ਆਲ ਇਜ਼ ਵੈੱਲ' 'ਚ ਉਨ੍ਹਾਂ ਨੇ ਅਭਿਸ਼ੇਕ ਨਾਲ ਆਨਸਕ੍ਰੀਨ ਰੋਮਾਂਸ ਕੀਤਾ।

Punjabi Bollywood Tadka

ਤੁਸ਼ਾਰ ਕਪੂਰ-ਕਰੀਨਾ ਕਪੂਰ
ਤੁਸ਼ਾਰ ਕਪੂਰ ਨੇ ਸਾਲ 2001 'ਚ 'ਮੁਝੇ ਕੁਛ ਕਹਿਨਾ ਹੈਂ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਕਰੀਨਾ ਕਪੂਰ ਉਨ੍ਹਾਂ ਦੀ ਲੀਡਿੰਗ ਲੇਡੀ ਦੇ ਕਿਰਦਾਰ 'ਚ ਸੀ। ਇਸ ਤੋਂ 7 ਸਾਲ ਬਾਅਦ 'ਗੋਲਮਾਲ ਰਿਟਰਨਸ' 'ਚ ਤੁਸ਼ਾਰ ਬੇਬੋ ਦੇ ਭਰਾ ਦੇ ਕਿਰਦਾਰ 'ਚ ਦਿਸੇਗੀ। ਹੀਰੋ ਅਜੈ ਦੇਵਗਨ ਸਨ।
Punjabi Bollywood Tadka
ਸ਼ਾਹਰੁਖ ਖਾਨ-ਐਸ਼ਵਰਿਆ ਰਾਏ ਬੱਚਨ
ਸਾਲ 2002 ਦੀ ਫਿਲਮ 'ਜੋਸ਼' 'ਚ ਸ਼ਾਹਰੁਖ ਖਾਨ ਤੇ ਐਸ਼ਵਰਿਆ ਰਾਏ ਬੱਚਨ ਭੈਣ-ਭਰਾ ਦੇ ਕਿਰਦਾਰ 'ਚ ਸਨ। ਫਿਲਮ 'ਚ ਸ਼ਾਹਰੁਖ ਖਾਨ ਦੇ ਓਪੋਜ਼ਿਟ ਪ੍ਰਿਯਾ ਗਿੱਲ ਸੀ, ਉਥੇ ਹੀ ਐਸ਼ਵਰਿਆ ਨਾਲ ਚੰਦਰਚੂਡ ਸਿੰਘ ਪੇਯਰ ਹੋਏ ਸਨ। ਇਸ ਤੋਂ ਬਾਅਦ ਦੋ ਸਾਲ ਬਾਅਦ 'ਦੇਵਦਾਸ' 'ਚ ਸ਼ਾਹਰੁਖ ਖਾਨ ਨੇ ਐਸ਼ਵਰਿਆ ਰਾਏ ਨਾਲ ਪਰਦੇ 'ਤੇ ਰੋਮਾਂਸ ਕੀਤਾ। ਇਹ ਸਿਲਸਿਲਾ ਬਾਅਦ 'ਚ ਵੀ ਜ਼ਾਰੀ ਰਿਹਾ। 
Punjabi Bollywood Tadka
ਸਲਮਾਨ ਖਾਨ-ਨੀਲਮ
ਸਾਲ 1992 'ਚ ਆਈ ਸਲਮਾਨ ਖਾਨ ਦੀ ਫਿਲਮ 'ਏਕ ਲੜਕਾ ਏਕ ਲੜਕੀ' 'ਚ ਨੀਲਮ ਉਸ ਨਾਲ ਰੋਮਾਂਟਿਕਲੀ ਪੇਅਰਅਪ ਹੋਈ ਸੀ ਪਰ ਇਸ ਤੋਂ 7 ਸਾਲ ਬਾਅਦ 1999 'ਚ ਨੀਲਮ ਸਲਮਾਨ ਖਾਨ ਦੀ ਭੈਣ ਬਣ ਕੇ ਪਰਦੇ 'ਤੇ ਆਈ, ਫਿਲਮ ਸੀ 'ਹਮ ਸਾਥ ਸਾਥ ਹੈਂ'।
Punjabi Bollywood Tadka
ਅਮਿਤਾਭ ਬੱਚਨ-ਹੇਮਾ ਮਾਲਿਨੀ
ਹੇਮਾ ਮਾਲਿਨੀ ਤੇ ਅਮਿਤਾਭ ਬੱਚਨ ਨੇ 70-80 ਦੇ ਦਹਾਕੇ 'ਚ ਕਈ ਵਾਰ ਆਨਸਕ੍ਰੀਨ ਰੋਮਾਂਸ ਕੀਤਾ ਪਰ ਸਾਲ 1973 ਦੀ ਫਿਲਮ 'ਗਹਿਰੀ ਚਾਲ' 'ਚ ਬਿੱਗ ਬੀ ਹੇਮਾ ਮਾਲਿਨੀ ਦੇ ਭਰਾ ਦੇ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਹੇਮਾ ਮਾਲਿਨੀ ਦੇ ਓਪੋਜ਼ਿਟ ਜਤਿੰਦਰ ਨੂੰ ਕਾਸਟ ਕੀਤਾ ਗਿਆ ਸੀ।
Punjabi Bollywood Tadka
ਅਮਿਤਾਭ ਬੱਚਨ-ਸਾਇਰਾ ਬਾਨੋ
70 ਦੇ ਦਹਾਕੇ ਦੀ ਖੂਬਸੂਰਤ ਅਦਾਕਾਰਾ ਸਾਇਰਾ ਬਾਨੋ ਨਾਲ ਵੀ ਅਮਿਤਾਭ ਬੱਚਨ, ਭਰਾ ਤੇ ਪ੍ਰੇਮੀ ਦਾ ਰਿਸ਼ਤਾ ਨਿਬਾ ਚੁੱਕੇ ਹਨ। ਸਾਲ 1975 ਦੀ ਫਿਲਮ 'ਜ਼ਮੀਰ' 'ਚ ਸਾਇਰਾ ਤੇ ਅਮਿਤਾਭ ਬੱਚਨ ਸਿਬਲਿੰਗਸ ਦੇ ਕਿਰਦਾਰ 'ਚ ਸਨ ਤਾਂ ਸਾਲ 1976 ਦੀ ਫਿਲਮ 'ਹੇਰਾਫੇਰੀ' 'ਚ ਸਾਇਰਾ, ਅਮਿਤਾਭ ਦੀ ਲੀਡਿੰਗ ਲੇਡੀ ਬਣੀ।

ਦੇਵ ਆਨੰਦ-ਜੀਨਤ ਅਮਾਨ
ਸਾਲ 1971 ਦੀ ਫਿਲਮ 'ਹਰੇ ਰਾਮਾ ਹਰੇ ਕ੍ਰਿਸ਼ਣਾ' 'ਚ ਦੇਵ ਆਨੰਦ, ਜੀਨਤ ਅਮਾਨ ਵਰਗੀ ਅਲਟਰਾ ਗਲੈਮਰਸ ਐਕਟਰੈੱਸ ਦੇ ਭਰਾ ਬਣੇ ਸਨ। ਇਸ ਤੋਂ 2 ਸਾਲ ਬਾਅਦ ਹੀ ਸਾਲ 1973 'ਚ ਆਈ ਫਿਲਮ 'ਹੀਰਾ ਪੰਨਾ' 'ਚ ਦੇਵ ਸਾਹਿਬ ਨੇ ਜੀਨਤ ਨਾਲ ਪਰਦੇ 'ਤੇ ਰੋਮਾਂਸ ਕੀਤਾ।
Punjabi Bollywood Tadka
ਧਰਮਿੰਦਰ-ਮੀਨਾ ਕੁਮਾਰੀ
ਧਰਮਿੰਦਰ ਤੇ ਮੀਨਾ ਕੁਮਾਰੀ ਦਾ ਰਿਸ਼ਤਾ ਵੀ ਕੁਝ ਅਜਿਹਾ ਰਿਹਾ ਹੈ। ਸਾਲ 1965 ਦੀ ਫਿਲਮ 'ਕਾਜਲ' 'ਚ ਧਰਮਿੰਦਰ ਨੇ ਮੀਨਾ ਕੁਮਾਰੀ ਦੇ ਭਰਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਸਾਲ ਭਰ ਬਾਅਦ ਆਈ ਫਿਲਮ 'ਫੂਲ ਔਰ ਪੱਥਰ' ਸਮੇਤ ਕਈ ਫਿਲਮਾਂ 'ਚ ਧਰਮਿੰਦਰ ਤੇ ਮੀਨਾ ਕੁਮਾਰੀ 'ਚ ਰੋਮਾਂਟਿਕ ਪੇਅਰਿੰਗ ਹੋਈ ਸੀ।

  


Tags: Ranveer SinghPriyanka ChopraDeepika PadukoneArjun RampalJohn AbrahamAbhishek BachchanAsinTusshar kapoorkareena kapoorShah Rukh KhanAishwarya RaiAmitabh BachchanSaira BanuDharmendraMeena Kumari

Edited By

Sunita

Sunita is News Editor at Jagbani.