FacebookTwitterg+Mail

B'day: ਨੈਗੇਟਿਵ ਰੋਲ ਨਾਲ ਮਸ਼ਹੂਰ ਹੋਈ ਇਹ ਅਦਾਕਾਰਾ, ਖੁਦ ਦੇ ਵਿਆਹ 'ਚ ਘਰਵਾਲੇ ਬਣੇ ਸਨ ਖਲਨਾਇਕ

rakshanda khan birthday
27 September, 2017 03:35:13 PM

ਮੁੰਬਈ (ਬਿਊਰੋ)— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰਕਸ਼ੰਦਾ ਖਾਨ ਦਾ ਅੱਜ ਜਨਮਦਿਨ ਹੈ। ਉਹ ਟੀ. ਵੀ. ਦੀ ਦੁਨੀਆ ਦਾ ਮਸ਼ਹੂਰ ਨਾਂ ਹੈ, ਜੋ ਖਾਸ ਕਰ ਕੇ ਆਪਣੇ ਨੈਗੇਟਿਵ ਰੋਲ ਲਈ ਜਾਣੀ ਜਾਂਦੀ ਹੈ। ਰਕਸ਼ੰਦਾ ਕੁਝ ਸਮੇਂ ਪਹਿਲੇ ਜ਼ੀ ਟੀ. ਵੀ. ਦੇ ਸੀਰੀਅਲ 'ਬ੍ਰਹਿਮਰਾਕਸ਼ਸ-ਜਾਗ ਉਠਾ ਸ਼ੈਤਾਨ' 'ਚ ਨਜ਼ਰ ਆਈ ਸੀ। ਇਸ ਸੀਰੀਅਲ ਨਾਲ ਉਨ੍ਹਾਂ ਨੇ ਟੀ. ਵੀ. 'ਤੇ ਤਿੰਨ ਸਾਲਾਂ ਬਾਅਦ ਵਾਪਸੀ ਕੀਤੀ ਸੀ। ਇਸ ਤੋਂ ਪਹਿਲਾਂ ਉਹ 'ਕਿਉਂਕਿ ਸਾਸ ਭੀ ਕਭੀ ਬਹੂ ਥੀ', 'ਹਮ ਪਾਂਚ', 'ਕਸਮ ਸੇ', 'ਪਵਿੱਤਰ ਰਿਸ਼ਤਾ', 'ਜੋਧਾ ਅਕਬਰ' ਅਤੇ 'ਕੁਮਕੁਮ ਭਾਗਿਆ' ਵਰਗੇ ਮਸ਼ਹੂਰ ਸੀਰੀਅਲਜ਼ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਰਕਸ਼ੰਦਾ ਦੀ ਲਵ ਲਾਈਫ ਬੇਹੱਦ ਦਿਲਚਸਪ ਅਤੇ ਫਿਲਮੀ ਹੈ, ਜਿੱਥੇ ਲੜਕਾ-ਲੜਕੀ ਦਾ ਮਿਲਣਾ, ਪਿਆਰ ਹੋਣਾ, ਘਰਵਾਲਿਆਂ ਦਾ ਨਾ ਮੰਨਣਾ ਅਤੇ ਅੰਤ 'ਚ ਹੈਪੀ ਐਂਡਿੰਗ। ਉਨ੍ਹਾਂ ਨੇ ਐਕਟਰ ਸਚਿਨ ਤਿਆਗੀ ਨਾਲ ਵਿਆਹ ਕੀਤਾ ਹੈ।

Punjabi Bollywood Tadka

ਦੋਵੇਂ ਟੀ. ਵੀ. ਦੇ ਮੋਸਟ ਲਵਿੰਗ ਕੱਪਲਜ਼ 'ਚੋਂ ਇਕ ਹਨ। ਦੋਵੇਂ ਜਦੋਂ ਵੀ ਇੱਕਠੇ ਆਉਂਦੇ ਤਾਂ ਉਨ੍ਹਾਂ ਦੀ ਕੈਮਿਸਟਰੀ ਚਾਰ-ਚੰਨ ਲਗਾ ਦਿੰਦੀ ਹੈ। ਸਚਿਨ ਨੂੰ ਰਕਸ਼ੰਦਾ ਲਈ ਬਹੁਤ ਪਸੰਦ ਹੈ। ਜ਼ਿਕਰਯੋਗ ਹੈ ਕਿ ਜਦੋਂ ਵੀ ਸਚਿਨ ਆਪਣੀ ਖÎੂਬਸੂਰਤ ਪਤਨੀ ਲਈ ਗੀਤ ਗਾਉਂਦੇ ਹਨ ਤਾਂ ਉਹ ਰੋ ਪੈਂਦੀ ਹੈ।

Punjabi Bollywood Tadka

ਇਨ੍ਹਾਂ ਦੋਹਾਂ ਦੇ ਪਿਆਰ ਨੂੰ ਮੰਜ਼ਿਲ ਮਿਲਣੀ ਕੋਈ ਸੌਖਾ ਕੰਮ ਨਹੀਂ ਸੀ। ਦੋਹਾਂ ਦਾ ਪਿਆਰ ਵਿਚਕਾਰ ਧਰਮ ਤੇ ਜਾਤ ਦੀਆਂ ਦੀਵਾਰਾਂ ਖੜ੍ਹੀਆਂ ਸਨ। ਰਕਸ਼ੰਦਾ ਮੁਸਲਿਮ ਸੀ ਤਾਂ ਸਚਿਨ ਹਿੰਦੂ। ਇਸ ਤੋਂ ਇਲਾਵਾ ਸਚਿਨ ਤਲਾਕਸ਼ੁਦਾ ਵੀ ਸਨ।

Punjabi Bollywood Tadka

ਜਦੋਂ ਘਰ ਵਾਲਿਆਂ ਨੂੰ ਇਸ ਪਿਆਰ ਦੇ ਬਾਰੇ 'ਚ ਪਤਾ ਲੱਗਾ ਤਾਂ ਉਨ੍ਹਾਂ ਨੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਅੰਤ 'ਚ ਦੋਹਾਂ ਦਾ ਪਿਆ ਜਿੱਤ ਗਿਆ ਅਤੇ 2014 'ਚ ਇਨ੍ਹਾਂ ਦਾ ਵਿਆਹ ਹੋ ਗਿਆ। ਅੱਜ ਇਨ੍ਹਾਂ ਦੋਹਾਂ ਦੀ ਇਕ ਪਿਆਰ ਜਿਹੀ ਬੇਟੀ ਹੈ।

Punjabi Bollywood Tadka Punjabi Bollywood Tadka


Tags: Rakshanda khanBirthdayTv celebrityBrahmarakshasEkta kapoorSachin tyagi ਰਕਸ਼ੰਦਾ ਖਾਨਜਨਮਦਿਨ