FacebookTwitterg+Mail

NTR ਦੀ ਬਾਇਓਪਿਕ 'ਚ ਰਕੁਲਪ੍ਰੀਤ ਨੂੰ ਮਿਲਿਆ ਵੱਡਾ ਆਫਰ, ਨਿਭਾਏਗੀ ਸ਼੍ਰੀਦੇਵੀ ਦਾ ਕਿਰਦਾਰ

rakul preet singh
24 July, 2018 02:44:29 PM

ਮੁੰਬਈ(ਬਿਊਰੋ)— ਇਸ ਸਾਲ ਬਾਲੀਵੁੱਡ 'ਚ ਕਈ ਬਾਇਓਪਿਕ ਬਣਾਈਆਂ ਜਾ ਰਹੀਆਂ ਹਨ ਪਰ ਵੱਡੀ ਗੱਲ ਇਹ ਹੈ ਕਿ ਇਹ ਸਾਰੇ ਬਾਇਓਪਿਕ ਹਿੱਟ ਵੀ ਹੋ ਰਹੀਆਂ ਹਨ। ਹੁਣ ਆਂਧਰਾ ਪ੍ਰਦੇਸ਼ 'ਚ ਭਗਵਾਨ ਵਾਂਗ ਪੂਜੇ ਜਾਣ ਵਾਲੇ ਨੇਤਾ ਅਤੇ ਐਕਟਰ ਐੱਨ. ਟੀ. ਰਾਮਾਰਾਵ ਦੀ ਬਾਓਇਓਪਿਕ ਵੀ ਬਹੁਤ ਜਲਦ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਵਿਦਿਆ ਬਾਲਨ, ਐੱਨ. ਟੀ. ਆਰ. ਦੀ ਪਤਨੀ ਬਾਸਵ ਤਾਰਕਮ ਦਾ ਕਿਰਦਾਰ ਨਿਭਾਵੇਗੀ ਪਰ ਇਸ ਫਿਲਮ ਨਾਲ ਜੁੜੀ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ।
Punjabi Bollywood Tadka
ਰਕੁਲਪ੍ਰੀਤ ਨਿਭਾਏਗੀ ਸ਼੍ਰੀਦੇਵੀ ਦਾ ਕਿਰਦਾਰ
ਦੱਖਣ ਦੀ ਮਸ਼ਹੂਰ ਅਦਾਕਾਰਾ ਰਕੁਲਪ੍ਰੀਤ ਹੁਣ ਐੱਨ. ਟੀ. ਆਰ. ਦੀ ਬਾਇਓਪਿਕ 'ਚ ਸ਼੍ਰੀਦੇਵੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਐੱਨ. ਟੀ. ਆਰ. ਅਤੇ ਸ਼੍ਰੀਦੇਵੀ ਨੇ 14 ਫਿਲਮਾਂ 'ਚ ਕੰਮ ਕੀਤਾ ਹੈ। ਪਰਦੇ 'ਤੇ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ। ਸੂਤਰਾਂ ਮੁਤਾਬਕ, ਇਸ ਕਿਰਦਾਰ ਲਈ ਰਕੁਲਪ੍ਰੀਤ ਨੂੰ ਅਪ੍ਰੋਚ ਕੀਤਾ ਗਿਆ ਸੀ ਅਤੇ ਉਹ ਫਿਲਮ ਦਾ ਹਿੱਸਾ ਬਣਨ ਲਈ ਕਾਫੀ ਉਤਸ਼ਾਹਿਤ ਹੈ।
Punjabi Bollywood Tadka
ਨੰਦਮੂਰੀ ਬਾਲਾਕ੍ਰਿਸ਼ਣਨ ਕਰਨਗੇ ਐੱਨ. ਟੀ. ਆਰ. ਦਾ ਕਿਰਦਾਰ ਅਤੇ ਨਾਲ ਹੀ ਇਸ ਫਿਲਮ 'ਚ ਭੋਜਪੁਰੀ ਸੁਪਰਸਟਾਰ ਰਵੀ ਕਿਸ਼ਨ ਇਸ ਫਿਲਮ 'ਚ ਐੱਨ. ਟੀ. ਆਰ. ਦੇ ਕਰੀਬੀ ਦੋਸਤ ਦਾ ਕਿਰਦਾਰ ਨਿਭਾਉਣਗੇ।
Punjabi Bollywood Tadka
ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ 'ਚ 'ਬਾਹੂਬਲੀ' ਫੇਮ ਰਾਣਾ ਡੱਗੂਬਾਤੀ ਵੀ ਨਜ਼ਰ ਆਉਣਗੇ।
Punjabi Bollywood Tadka


Tags: Rakul Preet SinghSrideviNTR Biopic Vidya BalanBobbili PuliJustice ChowdharyBollywood Celebrity

Edited By

Sunita

Sunita is News Editor at Jagbani.