FacebookTwitterg+Mail

ਜੇਕਰ ਸੁਸ਼ਾਂਤ ਦੀ ਖ਼ੁਦਕੁਸ਼ੀ ਦਾ ਕਾਰਨ ਆਊਟਸਾਈਡਰ' ਹੈ ਤਾਂ 100 ਅਦਾਕਾਰਾਂ ਵਲੋਂ ਚੁੱਕਿਆ ਇਹ ਕਦਮ ਜਾਇਜ਼ : ਰਾਮੂ

ram gopal varma supports karan johar  calls him  a bigger victim
18 June, 2020 02:48:49 PM

ਮੁੰਬਈ (ਬਿਊਰੋ) — ਬਾਲੀਵੁੱਡ ਡਾਇਰੈਕਟਰ ਕਰਨ ਜੌਹਰ ਦੀ ਹੱਕ 'ਚ ਆਏ ਰਾਮ ਗੋਪਾਲ ਵਰਮਾ ਨੇ ਕਈ ਟਵੀਟਸ ਕੀਤੇ, ਜਿਨ੍ਹਾਂ 'ਚ ਉਨ੍ਹਾਂ ਨੇ ਕਿਹਾ ਹੈ ਕਿ 'ਕਰਨ ਜੌਹਰ ਨੂੰ ਦੋਸ਼ੀ ਠਹਿਰਾਉਣ ਦਾ ਮਤਲਬ ਇਹ ਹੈ ਕਿ ਲੋਕ ਨਹੀਂ ਜਾਣਦੇ ਕਿ ਇੰਡਸਟਰੀ 'ਚ ਕਿਸ ਤਰ੍ਹਾਂ ਕੰਮ ਹੁੰਦਾ ਹੈ। ਇਹ ਫ਼ਿਲਮਮੇਕਰ ਦਾ ਫੈਸਲਾ ਹੈ ਕਿ ਉਹ ਕਿਸ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ। 12 ਸਾਲ ਪੈਸੇ ਤੇ ਫੇਮ ਕਮਾਉਣ ਤੋਂ ਬਾਅਦ ਵੀ ਜੇ ਸੁਸ਼ਾਂਤ ਸਿੰਘ ਰਾਜਪੂਤ ਇਹ ਸੋਚ ਕੇ ਆਪਣੀ ਜ਼ਿੰਦਗੀ ਖ਼ਤਮ ਕਰਦਾ ਹੈ ਕਿ ਉਹ ਆਊਟਸਾਈਡਰ ਹੈ ਤਾਂ ਅਜਿਹੇ 'ਚ ਉਨ੍ਹਾਂ 100 ਕਲਾਕਾਰਾਂ ਦੀ ਖ਼ੁਦਕੁਸ਼ੀ ਵੀ ਜਾਇਜ਼ ਹੈ, ਜੋ ਸੁਸ਼ਾਂਤ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚ ਸਕੇ। ਤੁਹਾਡੇ ਕੋਲ ਜੋ ਕੁਝ ਵੀ ਹੈ ਜੇ ਤੁਸੀਂ ਉਸ ਤੋਂ ਖੁਸ਼ ਨਹੀਂ ਹੋ ਤਾਂ ਫ਼ਿਰ ਤੁਸੀਂ ਕਦੇ ਖੁਸ਼ ਰਹਿ ਵੀ ਨਹੀਂ ਸਕਦੇ। ਅਮਿਤਾਭ ਬੱਚਨ ਵਰਗੇ ਕਈ ਹੋਰ ਇਨਸਾਈਡਰਸ ਵੀ ਪਹਿਲਾਂ ਆਊਟਸਾਈਡਰ ਹੀ ਸਨ। ਸੁਸ਼ਾਂਤ ਤਾਂ ਫਿਰ ਬੁਲੰਦੀਆਂ ਛੂਹ ਰਹੇ ਸਨ, ਉਨ੍ਹਾਂ ਲੋਕਾਂ ਦਾ ਕੀ ਜਿਨ੍ਹਾਂ ਨੇ ਕਦੇ ਟੇਕਆਫ ਤੱਕ ਨਹੀਂ ਕੀਤਾ। ਇਸ ਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਨੂੰ ਵੀ ਦੁਨੀਆ ਨੂੰ ਦੋਸ਼ ਦੇ ਕੇ ਖ਼ੁਦ ਨੂੰ ਖ਼ਤਮ ਕਰ ਲੈਣਾ ਚਾਹੀਦਾ।'

ਇਹ ਖਾਨ ਪ੍ਰੇਸ਼ਾਨ ਕਿਉਂ ਹਨ? ਮੇਰੇ ਈਮੇਲ ਨਾਲ ਛੇੜਛਾੜ ਹੋ ਰਹੀ ਹੈ : ਅਭਿਨਵ ਕਸ਼ਯਪ
ਉਥੇ ਹੀ ਅਭਿਨਵ ਕਸ਼ਯਪ ਨੇ ਇੱਕ ਟਵੀਟ ਕਰਦੇ ਹੋਏ ਫਿਰ ਤੋਂ ਸਲਮਾਨ ਖਾਨ ਦੇ ਪਰਿਵਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ, ਉਨ੍ਹਾਂ ਲਿਖਿਆ ਹੈ...'ਮੇਰੇ ਈਮੇਲ ਅਕਾਊਂਟ ਨੂੰ ਲਾਗਇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਮਜ਼ੇਦਾਰ ਹੈ, ਇਹ ਖਾਨ ਇੰਨੇ ਪ੍ਰੇਸ਼ਾਨ ਕਿਉਂ ਹਨ। ਉਹ ਅਜਿਹਾ ਕੀ ਲੁਕਾ ਰਹੇ ਹਨ, ਕਿਉਂ ਇੰਨੇ ਬੇਚੈਨ ਹਨ ਤੇ ਮੈਨੂੰ ਚੁੱਪ ਕਿਉਂ ਕਰਾਉਣਾ ਚਾਹੁੰਦੇ ਹਨ।'

ਅਭਿਨਵ ਜੋ ਚਾਹੇ ਉਹ ਕਰੇ : ਸਲੀਮ
ਇੱਕ ਇੰਟਰਵਿਊ 'ਚ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਕਿਹਾ ਹੈ 'ਜੀ ਹਾਂ ਅਸੀਂ ਹੀ ਸਭ ਕੁਝ ਖ਼ਰਾਬ ਕੀਤਾ ਹੈ। ਮੈਂ ਅਭਿਨਵ ਦੀਆਂ ਫਾਲਤੂ ਗੱਲਾਂ 'ਤੇ ਰਿਐਕਸ਼ਨ ਦੇ ਕੇ ਆਪਣਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਨੂੰ ਮੇਰੇ ਪਿਤਾ ਜਾਂ ਦਾਦਾ ਦਾ ਨਾਂ ਸ਼ਾਇਦ ਪਤਾ ਨਹੀਂ ਸੀ, ਨਹੀਂ ਤਾਂ ਉਹ ਵੀ ਉਹ ਬੋਲ ਦਿੰਦੇ। ਉਹ ਜੋ ਕਰਨਾ ਚਾਹੇ ਕਰੇ।' ਅਰਬਾਜ਼ ਖਾਨ ਨੇ ਕਿਹਾ ਹੈ ਕਿ 'ਅਸੀਂ ਅਭਿਨਵ 'ਤੇ ਲੀਗਲ ਐਕਸ਼ਨ ਲੈਣ ਵਾਲੇ ਹਾਂ।'


Tags: Sushant Singh RajputSuicide CaseRam Gopal VarmaSupportsKaran JoharBigger VictimBlamingAbhinav KashyapSalman Khan

About The Author

sunita

sunita is content editor at Punjab Kesari