FacebookTwitterg+Mail

ਰਾਮ ਗੋਪਾਲ ਵਰਮਾ ਨੇ ਯੋਗੀ ਨੂੰ ਦੱਸਿਆ ਮੋਦੀ ਨਾਲੋਂ ਬਿਹਤਰ, ਕਿਹਾ 'ਬਣਨਗੇ ਅਗਲੇ ਪ੍ਰਧਾਨ ਮੰਤਰੀ'

ram gopal verma tweet
26 March, 2017 02:43:57 PM
ਮੁੰਬਈ— ਫਿਲਮਕਾਰ ਰਾਮ ਗੋਪਾਲ ਵਰਮਾ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹੁਣ ਟਵੀਟ ਕਰਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਤੁਲਨਾ ਕਰ ਦਿੱਤੀ।
ਰਾਮ ਗੋਪਾਲ ਵਰਮਾ ਨੇ ਟਵੀਟ ਕੀਤਾ, 'ਯੋਗੀ ਆਦਿੱਤਿਆਨਾਥ ਬਹੁਤ ਚੰਗੇ ਹਨ। ਮੈਨੂੰ ਲੱਗਦਾ ਹੈ ਕਿ ਉਹ ਨਰਿੰਦਰ ਮੋਦੀ ਤੋਂ ਵੀ ਬਿਹਤਰ ਹਨ। ਮੈਨੂੰ ਉਮੀਦ ਹੈ ਕਿ ਉਹ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।'
ਰਾਮ ਗੋਪਾਲ ਵਰਮਾ ਨੇ ਇਕ ਹੋਰ ਟਵੀਟ ਕੀਤਾ ਤੇ ਲਿਖਿਆ, 'ਉਹ ਕੁਝ ਹਾਸਲ ਕਰਨ ਜਾਂ ਨਾ ਪਰ ਮੀਡੀਆ ਇਹ ਜ਼ਰੂਰ ਯਕੀਨੀ ਕਰੇਗੀ ਕਿ ਟਰੰਪ ਨੂੰ ਅਮਰੀਕੀ ਰਾਜਨੀਤਕ ਇਤਿਹਾਸ ਦੇ ਸਭ ਤੋਂ ਵੱਡੇ ਮਜ਼ਾਕ ਦੇ ਤੌਰ 'ਤੇ ਯਾਦ ਕੀਤਾ ਜਾਵੇ।'
ਦੱਸਣਯੋਗ ਹੈ ਕਿ ਮਹਿਲਾ ਦਿਵਸ ਮੌਕੇ ਸੰਨੀ ਲਿਓਨੀ ਦਾ ਜ਼ਿਕਰ ਕਰਦਿਆਂ ਰਾਮ ਗੋਪਾਲ ਵਰਮਾ ਨੇ ਟਵੀਟ ਕੀਤਾ ਸੀ, 'ਮੈਂ ਚਾਹੁੰਦਾ ਹਾਂ ਕਿ ਦੁਨੀਆ ਦੀਆਂ ਸਾਰੀਆਂ ਮਹਿਲਾਵਾਂ ਮਰਦਾਂ ਨੂੰ ਉਨੀ ਹੀ ਖੁਸ਼ੀ ਦੇਣ, ਜਿੰਨੀ ਸੰਨੀ ਲਿਓਨੀ ਦਿੰਦੀ ਹੈ। ਇਸ ਟਵੀਟ ਤੋਂ ਬਾਅਦ ਕਾਫੀ ਹੰਗਾਮਾ ਖੜ੍ਹਾ ਹੋ ਗਿਆ ਸੀ।

Tags: Ram Gopal Verma PM Modi Yogi Adityanath ਰਾਮ ਗੋਪਾਲ ਵਰਮਾ ਯੋਗੀ ਆਦਿੱਤਿਆਨਾਥ ਨਰਿੰਦਰ ਮੋਦੀ