FacebookTwitterg+Mail

'ਕਰਲੇ ਤੂੰ ਭੀ ਮੁਹੱਬਤ' 'ਚ ਰਾਮ ਕਪੂਰ-ਸਾਕਸ਼ੀ ਤੰਵਰ ਦੀ ਗਜ਼ਬ ਦੀ ਕੈਮਿਸਟਰੀ ਆਵੇਗੀ ਨਜ਼ਰ

    1/2
11 April, 2017 10:06:29 AM
ਮੁੰਬਈ— ਟੀ. ਵੀ. ਸੀਰੀਅਲ ਦੀ ਮਸ਼ਹੂਰ ਜੋੜੀ ਰਾਮ ਕਪੂਰ ਅਤੇ ਸਾਕਸ਼ੀ ਤੰਵਰ ਇਕ ਵਾਰ ਫਿਰ ਛੋਟੇ ਪਰਦੇ 'ਤੇ ਦਰਸ਼ਕਾਂ ਨਾਲ ਰੂ-ਬ-ਰੂ ਹੋਣ ਜਾ ਰਹੇ ਹਨ। ਸੂਤਰਾਂ ਮੁਤਾਬਕ, ਇਸ ਖੂਬਸੂਰਤ ਜੋੜੀ ਨੇ ਪਹਿਲਾ ਸੀਰੀਅਲ 'ਬੜੇ ਅੱਛੇ ਲੱਗਤੇ ਹੈਂ' ਨਾਲ ਪ੍ਰਸੰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਸੀ। ਇਸ ਲਈ ਇਕ ਵਾਰ ਫਿਰ ਉਹ ਟੀ. ਵੀ. 'ਤੇ ਵੈੱਬ ਸੀਰੀਜ਼ 'ਕਰਲੇ ਤੂੰ ਭੀ ਮੁਹੱਬਤ' 'ਨਾਲ ਡੈਬਿਊ ਕਰਨ ਜਾ ਰਹੇ ਹਨ। ਇਸ 'ਚ ਰਾਮ ਕਪੂਰ ਇਕ ਸਕਸੈਸਫੁਲ ਅਦਾਕਾਰ ਕਰਨ ਖੰਨਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਅਤੇ ਸਾਕਸ਼ੀ ਇਕ ਡਾਕਟਰ ਦੀ ਭੂਮਿਕਾ 'ਚ ਦਿਖਾਈ ਦੇਵੇਗੀ। ਸਾਕਸ਼ੀ ਸ਼ਰਾਬ ਦੀ ਆਦਤ ਛੁਡਾਉਣ ਲਈ ਰਾਮ ਦੀ ਜ਼ਿੰਦਗੀ 'ਚ ਆਉਂਦੀ ਹੈ।
ਜ਼ਿਕਰਯੋਗ ਹੈ ਕਿ ਰਾਮ ਅਤੇ ਸਾਕਸ਼ੀ ਦੀ 'ਬੜੇ ਅੱਛੇ ਲੱਗਦੇ ਹੈ' 'ਚ ਆਨਸਕ੍ਰੀਨ ਬਹੁਤ ਕੈਮਿਸਟਰੀ ਸੀ। ਹੁਣ ਪਰਦੇ 'ਤੇ ਆਉਣ ਵਾਲਾ ਨਵਾਂ ਸੀਰੀਅਲ ਦਾ ਹਾਲ ਹੀ 'ਚ ਰਿਲੀਜ਼ ਹੋਇਆ ਟ੍ਰੇਲਰ 'ਚ ਵੀ ਇਨ੍ਹਾਂ ਦੀ ਉਹ ਹੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

Tags: Ram KapoorKarrle Tu Bhi MohabbatSakshi Tanwar chemistryਰਾਮ ਕਪੂਰਸਾਕਸ਼ੀ ਤੰਵਰਕਰਲੇ ਤੂੰ ਭੀ ਮੁਹੱਬਤਕੈਮਿਸਟਰੀ