FacebookTwitterg+Mail

ਮਸ਼ਹੂਰ ਐਕਟਰ ਦੇ 9 ਸਾਲਾਂ ਬੇਟੇ ਦਾ ਵੱਡਾ ਕਮਾਲ, ਹਾਸਿਲ ਕੀਤਾ 'ਆਸਕਰ'

ram kapoor
02 March, 2018 12:16:54 PM

ਮੁੰਬਈ(ਬਿਊਰੋ)— ਮਸ਼ਹੂਰ ਐਕਟਰ ਰਾਮ ਕਪੂਰ ਨੂੰ ਉਨ੍ਹਾਂ ਦੀ ਐਕਟਿੰਗ ਲਈ ਜਾਣਿਆ ਜਾਂਦਾ ਹੈ। ਸੀਰੀਅਲਜ਼ ਤੇ ਫਿਲਮਾਂ ਦੋਹਾਂ 'ਚ ਹੀ ਉਨ੍ਹਾਂ ਦੇ ਕੰਮ ਦੀ ਕਾਫੀ ਸ਼ਲਾਘਾ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸਿਰਫ ਰਾਮ ਹੀ ਨਹੀਂ ਬਲਕਿ ਉਨ੍ਹਾਂ ਦਾ 9 ਸਾਲ ਦਾ ਬੇਟਾ ਵੀ ਐਕਟਿੰਗ 'ਚ ਪਹਿਲੇ ਨੰਬਰ 'ਤੇ ਹੈ ਤੇ ਉਸ ਨੂੰ ਇਸ ਲਈ 'ਆਸਕਰ' ਵੀ ਮਿਲਿਆ ਹੈ। ਅਸਲ 'ਚ ਰਾਮ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਸਰਟੀਫਿਕੇਟ ਦੀ ਤਸਵੀਰ ਸ਼ੇਅਰ ਕੀਤੀ ਹੈ, ਜੋ ਉਨ੍ਹਾਂ ਦੇ ਬੇਟੇ ਨੂੰ ਸਕੂਲ 'ਚ ਐਕਟਿੰਗ ਐਂਡ ਡਰਾਮਾ ਲਈ ਮਿਲਿਆ ਹੈ।

ਇਸ ਸਰਟੀਫਿਕੇਟ 'ਤੇ ਆਸਕਰ ਲਿਖਿਆ ਹੋਇਆ ਹੈ। ਉਨ੍ਹਾਂ ਨੇ ਇਸ ਤਸਵੀਰ ਦਾ ਕੈਪਸ਼ਨ ਦਿੱਤਾ ਹੈ— ਮੇਰੇ 9 ਸਾਲ ਦੇ ਬੇਟੇ ਨੇ ਮੈਨੂੰ ਅੱਜ ਇਹ ਦਿਖਾਇਆ ਤੇ ਕਿਹਾ ਕਿ ਮੇਰੇ ਕੋਲ੍ਹ ਆਸਕਰ ਹੈ ਤੇ ਤੁਹਾਡੇ ਕੋਲ੍ਹ ਨਹੀਂ ਹੈ। ਰਾਮ ਦੇ ਬੇਟੇ ਦਾ ਨਾਂ ਅਕਸ ਹੈ ਤੇ ਉਹ ਤੀਜੀ ਜਮਾਤ 'ਚ ਪੜ੍ਹਦਾ ਹੈ। ਰਾਮ ਹਾਲ ਹੀ 'ਚ Alt Balaji ਦੇ ਵੈੱਬ ਸੀਰੀਜ਼ 'ਕਰਲੇ ਤੂੰ ਭੀ ਮੁਹੱਬਤ' 'ਚ ਦਿਖੇ ਸਨ।


Tags: Ram Kapoor OscarKarle Tu Bhi MohabbatTwitter Alt Balaji ਰਾਮ ਕਪੂਰ ਆਸਕਰ

Edited By

Chanda Verma

Chanda Verma is News Editor at Jagbani.