ਮੁੰਬਈ— ਬਾਲੀਵੁੱਡ ਅਤੇ ਟੀ. ਵੀ ਐਕਟਰ ਰਾਮ ਕਪੂਰ ਨੂੰ ਕੁਝ ਲੋਕ ਟੀ. ਵੀ. ਦਾ ਅਮਿਤਾਭ ਬੱਚਨ ਵੀ ਕਹਿ ਦਿੰਦੇ ਹਨ। ਕੁਝ ਉਨ੍ਹਾਂ ਨੂੰ ਸ਼ਾਹਰੁਖ ਖਾਨ ਵੀ ਮੰਨਦੇ ਹਨ। ਕੁਝ ਉਨ੍ਹਾਂ ਦੇ ਮੋਟਾਪੇ ਦੇ ਬਾਵਜੂਦ ਹਮੇਸ਼ਾ ਮੇਨ ਲੀਡ 'ਚ ਰਹਿਣ ਦੀ ਵੀ ਚਰਚਾ ਕਰਦੇ ਹਨ ਪਰ ਕੁਝ ਵੀ ਹੋਵੇ, ਰਾਮ ਕਪੂਰ ਟੀ. ਵੀ. ਹੀ ਨਹੀਂ ਫਿਲਮੀ ਦੁਨੀਆ ਦਾ ਵੀ ਇਕ ਜਾਣਾ-ਪਛਾਣਿਆ ਚਿਹਰਾ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਰਾਮ 9ਵੀਂ ਕਲਾਸ 'ਚ ਸਨ, ਉਸ ਸਮੇਂ ਉਨ੍ਹਾਂ ਨੂੰ ਇਕ ਸਕੂਲ ਪਲੇਅ 'ਚ ਆਡੀਸ਼ਨ ਦੇਣ ਦਾ ਮੌਕਾ ਮਿਲਿਆ ਸੀ। ਜਾਣਕਾਰੀ ਮੁਤਾਬਕ ਇਸ ਪਲੇਅ ਸਕੂਲ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ, ਕਿਉਂਕਿ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਦਾ ਬਸ ਇਕ ਹੀ ਲਕਸ਼ ਸੀ ਤੇ ਉਹ ਐਕਟਰ ਬਣਨਾ ਸੀ। ਇਸ ਤੋਂ ਬਾਅਦ ਅਮਰੀਕਾ ਜਾ ਕੇ ਰਾਮ ਕਪੂਰ ਨੇ ਫਿਲਮ ਮੇਕਿੰਗ ਦੀ ਪੜ੍ਹਾਈ ਵੀ ਕੀਤੀ। ਫਿਰ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਹੋਈ ਬਾਲਾਜੀ ਟੇਲੀਫਿਲਮਜ਼ ਦੇ ਨਾਲ ਬਾਲਾਜੀ ਲਈ ਉਨ੍ਹਾਂ ਨੇ ਕਈ ਸੀਰੀਅਲਜ਼ 'ਚ ਅਹਿਮ ਕਿਰਦਾਰ ਨਿਭਾਏ, ਪਰ ਸਭ ਤੋਂ ਜ਼ਿਆਦਾ ਚਰਚਾ ਹੋਈ 'ਬੜੇ ਅੱਛੇ ਲਗਤੇ ਹੈਂ' ਨੂੰ ਲੈ ਕੇ।
ਇਸ ਸੀਰੀਅਲ 'ਚ ਸਾਕਸ਼ੀ ਤੰਵਰ ਦੇ ਨਾਲ ਨਿਭਾਇਆ ਗਿਆ ਉਨ੍ਹਾਂ ਦਾ ਕਿਰਦਾਰ ਟੀ. ਵੀ. ਦੀ ਦੁਨੀਆਂ ਦਾ ਸਭ ਤੋਂ ਹੌਟ ਅਤੇ ਸੈਨਸੇਂਸ਼ਨ ਕਿਰਦਾਰ ਬਣ ਗਿਆ। ਇਸ 'ਚ ਸਾਕਸ਼ੀ ਤੰਵਰ ਦੇ ਨਾਲ ਉਨ੍ਹਾਂ ਦੇ ਇੰਟੀਮੇਟ ਸੀਨ ਇੰਨੇ ਜ਼ਿਆਦਾ ਚਰਚਾ 'ਚ ਆਏ ਕਿ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਕਈ ਮਹੀਨਿਆਂ ਤੱਕ ਵਾਇਰਲ ਹੁੰਦੀਆਂ ਰਹੀਆਂ।
ਇੱਥੋਂ ਤੱਕ ਕਿ ਕਿਹਾ ਗਿਆ ਕਿ ਟੀ. ਵੀ. ਦੀ ਦੁਨੀਆ 'ਚ ਕਿਸੇ ਡੇਲੀ ਸ਼ੋਅ 'ਚ ਨਿਭਾਇਆ ਗਿਆ ਇਹ ਅਜਿਹਾ ਸੀਨ ਸੀ, ਜਿਸ 'ਚ ਕਿੱਸ ਦਿਖਾਇਆ ਗਿਆ ਸੀ। ਇਸ ਇਕ ਐਪੀਸੋਡ ਦੇ ਕਾਰਨ 'ਬੜੇ ਅੱਛੇ ਲਗਤੇ ਹੈਂ' 'ਚ ਰਿਕਾਰਡ ਟੀਆਰਪੀ ਹਾਸਿਲ ਹੋਈ ਸੀ। ਹਾਲਾਂਤਿ ਇਹ ਜਾਣ ਕੇ ਵੀ ਤੁਹਾਨੂੰ ਹੈਰਾਨੀ ਹੋਵੇਗੀ ਕਿ ਰਾਮ ਕਪੂਰ ਨੇ ਕਦੀ ਆਪਣਾ ਸ਼ੋਅ ਟੀ. ਵੀ. 'ਤੇ ਨਹੀਂ ਦੇਖਿਆ। ਉਨ੍ਹਾਂ ਨੇ ਖੁਦ ਇਕ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ ਸੀ।