FacebookTwitterg+Mail

ਰਾਮ ਕਪੂਰ ਨੇ ਪਤਨੀ ਤੇ ਬੱਚਿਆਂ ਨਾਲ ਦੁਬਈ 'ਚ ਮਨਾਈਆਂ ਛੁੱਟੀਆਂ (ਦੇਖੋ ਤਸਵੀਰਾਂ)

    1/7
26 August, 2015 06:28:11 PM
ਮੁੰਬਈ- ਟੀ. ਵੀ. ਦੇ ਮਸ਼ਹੂਰ ਅਭਿਨੇਤਾ ਰਾਮ ਕਪੂਰ ਹਾਲ ਹੀ 'ਚ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਂਦੇ ਦਿਖਾਈ ਦਿੱਤੇ। ਉਹ ਦੁਬਈ ਦੇ ਨੇੜੇ ਸਥਿਤ ਮਸ਼ਹੂਰ ਜੁਮੈਰਾ ਰਿਜ਼ੋਰਟ 'ਚ ਛੁੱਟੀਆਂ ਮਨਾ ਰਹੇ ਹਨ। ਸੁਣਨ 'ਚ ਆਇਆ ਹੈ ਕਿ ਇਸ ਹਾਲੀਡੇ ਲਈ ਰਾਮ ਕਪੂਰ ਦੀ ਪਤਨੀ ਗੌਤਮੀ ਕਪੂਰ ਨੇ ਓਵਰਟਾਈਮ ਕੀਤਾ ਹੈ।
ਗੌਤਮੀ ਕਪੂਰ ਇਨ੍ਹੀਂ ਦਿਨੀਂ ਸ਼ੋਅ 'ਤੇਰੇ ਸ਼ਹਿਰ ਮੇਂ' 'ਚ ਕੰਮ ਕਰ ਰਹੀ ਹੈ। ਦੁਬਈ 'ਚ ਪਰਿਵਾਰ ਨਾਲ ਮਸਤੀ ਕਰ ਰਹੇ ਰਾਮ ਕਪੂਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਸਵਿਮਿੰਗ ਪੁਲ 'ਚ ਡੌਲਫਿਨ ਨਾਲ ਖੇਡਦੇ ਰਾਮ ਕਪੂਰ ਕਿਸੇ ਬੱਚੇ ਤੋਂ ਘੱਟ ਨਹੀਂ ਲੱਗ ਰਹੇ ਹਨ। ਦੱਸਣਯੋਗ ਹੈ ਕਿ ਰਾਮ ਕਪੂਰ ਅਤੇ ਗੌਤਮੀ ਦੇ ਦੋ ਬੱਚੇ ਹਨ, ਬੇਟਾ ਅਕਸ ਅਤੇ ਬੇਟੀ ਸੀਆ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਰਾਮ ਕਪੂਰ ਪਰਿਵਾਰ Ram Kapoor Family