FacebookTwitterg+Mail

'ਬ੍ਰਹਮਾਸਤਰ' ਦੇ ਸੈੱਟ 'ਤੇ ਪਹੁੰਚੇ ਭਾਰਤੀ ਰਾਸ਼ਟਰਪਤੀ, ਰਣਬੀਰ-ਆਲੀਆ ਨਾਲ ਕੀਤੀ ਮੁਲਾਕਾਤ

ram nath kovind
06 September, 2018 02:12:31 PM

ਮੁੰਬਈ (ਬਿਊਰੋ)— ਪਿਛਲੇ ਕੁਝ ਦਿਨਾਂ ਤੋਂ ਰਣਬੀਰ-ਆਲੀਆ ਬੁਲਗਾਰੀਆ ਦੀ ਰਾਜਧਾਨੀ ਸੋਫੀਆ 'ਚ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਕਰ ਰਹੇ ਹਨ। ਉੱਥੇ ਦੂਜੇ ਪਾਸੇ ਇੰਡੀਆ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਤਿੰਨ ਦਿਨਾਂ ਲਈ ਯੂਰਪ ਦੇਸ਼ਾਂ ਦੀ ਯਾਤਰਾ 'ਤੇ ਹਨ।

Punjabi Bollywood Tadka

ਅਜਿਹੇ 'ਚ ਬੀਤੇ ਦਿਨੀਂ ਕੋਵਿੰਦ ਅਚਾਨਕ ਫਿਲਮ ਦੇ ਸੈੱਟ 'ਤੇ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਫਿਲਮ ਦੀ ਲੀਡ ਜੋੜੀ ਆਲੀਆ ਤੇ ਰਣਬੀਰ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨੂੰ ਦੇਖ ਕੇ ਉੱਥੇ ਮੌਜੂਦ ਸਾਰੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਛਾ ਗਈ। ਰਣਬੀਰ ਨੇ ਬੇਹੱਦ ਵਧੀਆ ਤਰੀਕੇ ਨਾਲ ਉਨ੍ਹਾਂ ਦਾ ਸਵਾਗਤ ਵੀ ਕੀਤਾ।

Punjabi Bollywood Tadka

ਇਸ ਦੌਰਾਨ ਰਣਬੀਰ ਤੇ ਆਲਿਆ ਭੱਟ ਨੇ ਫਿਲਮਾਂ ਬਾਰੇ ਰਾਮਨਾਥ ਕੋਵਿੰਦ ਨਾਲ ਖੂਬ ਗੱਲਾਂ ਕੀਤੀਆਂ। ਰਾਸ਼ਟਰਪਤੀ ਕੋਵਿੰਦ ਨੇ ਫਿਲਮ ਦੇ ਸੈੱਟ ਦੇ ਵਿਜ਼ਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ। ਸੋਸ਼ਲ ਮੀਡੀਆ 'ਤੇ ਵਾਇਰਲ ਇਨ੍ਹਾਂ ਤਸਵੀਰਾਂ 'ਚ ਨਿਰਦੇਸ਼ਕ ਅਯਾਨ ਮੁਖਰਜੀ, ਰਣਬੀਰ ਕਪੂਰ ਤੇ ਆਲਿਆ ਭੱਟ ਦਿਖਾਈ ਦੇ ਰਹੇ ਹਨ।

Punjabi Bollywood Tadka

ਇਸ ਖਾਸ ਮੌਕੇ ਕੋਵਿੰਦ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਰਹੀ। ਦੱਸ ਦੇਈਏ ਕਿ ਰਾਲੀਆ (ਰਣਬੀਰ-ਆਲੀਆ) ਦੀ ਇਸ ਫਿਲਮ 'ਚ ਅਮਿਤਾਭ ਬੱਚਨ, ਨਾਗਾਅਰਜੁਨ, ਮੌਨੀ ਰਾਏ, ਡਿੰਪਲ ਕਪਾੜੀਆ ਵੀ ਨਜ਼ਰ ਆਉਣਗੇ।


Tags: Ranbir Kapoor Alia BhattSofia Brahmastra BulgariaPresident Ram Nath Kovind

Edited By

Chanda Verma

Chanda Verma is News Editor at Jagbani.