ਮੁੰਬਈ(ਬਿਊਰੋ)— ਕਾਮੇਡੀਅਨ ਅਭਿਨੇਤਾ ਕੀਕੂ ਸ਼ਾਰਦਾ ਜਲਦ ਹੀ ਫਿਲਮ '2016 ਦਿ ਐਂਡ' ਵਿਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਵਾਲਾ ਹੈ। ਅਜਿਹਾ ਲੱਗਦਾ ਹੈ ਕਿ ਉਸ ਦਾ ਬਾਬਿਆ ਨਾਲ ਵੱਖਰਾ ਹੀ ਕੁਨੈਕਸ਼ਨ ਹੈ ਕਿਉਂਕਿ ਨਾ ਚਾਹੁੰਦੇ ਹੋਏ ਵੀ ਉਸ ਦਾ ਪਾਲਾ ਬਾਬਿਆਂ ਨਾਲ ਪੈ ਜਾਂਦਾ ਹੈ। ਇਸ ਫਿਲਮ ਵਿਚ ਉਹ ਜੋ ਕਿਰਦਾਰ ਨਿਭਾਅ ਰਿਹਾ ਹੈ, ਉਹ ਇੱਕ ਬਾਬੇ ਦੇ ਹੀ ਪਿਤਾ ਦਾ ਹੈ।
ਫਿਲਮ ਦੇ ਨਿਰਦੇਸ਼ਕ ਜੈਦੀਪ ਕੁਮਾਰ ਚੋਪੜਾ ਨੇ ਦੱਸਿਆ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਜਦੋਂ ਉਹ ਪੁਲਸ ਸਟੇਸ਼ਨ ਦਾ ਇਕ ਸੀਨ ਸ਼ੂਟ ਕਰ ਰਹੇ ਸਨ ਤਾਂ ਕੀਕੂ ਨੇ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਰਾਮ ਰਹੀਮ ਕਾਰਨ ਕਿਸ ਤਰ੍ਹਾਂ ਇੱਕ ਰਾਤ ਜੇਲ ਵਿਚ ਗੁਜ਼ਾਰੀ ਸੀ। ਕੀਕੂ ਨੇ ਇਸ ਦੇ ਬਾਵਜੂਦ ਉਸ ਸੀਨ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਨਿਭਾਇਆ। ਜੈਦੀਪ ਦੱਸਦੇ ਹਨ ਕਿ ਕੀਕੂ ਦਾ ਰਾਮ ਰਹੀਮ ਤੋਂ ਪਿੱਛਾ ਨਹੀਂ ਛੁੱਟ ਰਿਹਾ ਸੀ।
ਇਸੇ ਫਿਲਮ ਦੇ ਇੱਕ ਸੀਨ ਦੀ ਸ਼ੂਟਿੰਗ ਲਈ ਜਦੋਂ ਪੂਰੀ ਟੀਮ ਪੈਟਰੋਲ ਪੰਪ ਕੋਲ ਪਹੁੰਚੀ ਤਾਂ ਉਥੇ ਉਨ੍ਹਾਂ ਨੇ ਦੇਖਿਆ ਕਿ ਪੈਟਰੋਲ ਪੰਪ ਦਾ ਨਾਂ ਰਾਮ ਰਹੀਮ ਦੇ ਹੀ ਨਾਂ 'ਤੇ ਹੈ। ਹਾਲਾਂਕਿ ਕੀਕੂ ਇਨ੍ਹਾਂ ਸਾਰੀਆ ਗੱਲਾਂ ਨੂੰ ਮਜ਼ਾਕ ਵਿਚ ਹੀ ਲੈਂਦਾ ਹੈ। ਉਹ ਹੁਣ ਇਸ ਗੱਲ ਤੋਂ ਖੁਸ਼ ਹੈ ਕਿ ਇੱਕ ਗੁਨਾਹਗਾਰ ਨੂੰ ਸਜ਼ਾ ਮਿਲੀ।
ਕੀਕੂ ਦੀ ਇਹ ਫਿਲਮ 6 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਕਹਾਣੀ 4 ਦੋਸਤਾਂ ਦੀ ਹੈ।ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਦੁਨੀਆ ਖਤਮ ਹੋਣ ਵਾਲੀ ਹੈ ਤਾਂ ਅਜਿਹੇ ਵਿਚ ਉਹ ਕੀ-ਕੀ ਕਰਦੇ ਹਨ ਕਿਹੜੀਆਂ-ਕਿਹੜੀਆਂ ਚੀਜ਼ਾ ਦੀ ਖੋਜ਼ ਕਰਦੇ ਹਨ, ਫਿਲਮ ਵਿਚ ਸਭ ਦਿਖਾਇਆ ਗਿਆ ਹੈ। ਕੀਕੂ ਸ਼ਾਰਦਾ ਇਸ ਫਿਲਮ ਤੋਂ ਇਲਾਵਾ ਟੀ. ਵੀ. ਸ਼ੋਅ 'ਪਾਟਰਨਸ' ਵਿਚ ਵੀ ਨਜ਼ਰ ਆਉਣ ਵਾਲੇ ਹਨ।ਇਸ ਸ਼ੋਅ ਵਿਚ ਉਨ੍ਹਾਂ ਦੀ ਜੋੜੀ ਜਾਨੀ ਲੀਵਰ ਨਾਲ ਹੋਵੇਗੀ।