FacebookTwitterg+Mail

ਰਮਨ ਰੋਮਾਨਾ ਦੀ ਆਵਾਜ਼ 'ਚ ਰਿਲੀਜ਼ ਹੋਇਆ ਸੈਡ ਸੌਂਗ 'ਜ਼ਿਦ' (ਵੀਡੀਓ)

raman romana zid
03 July, 2018 04:13:30 PM

ਜਲੰਧਰ (ਬਿਊਰੋ)— ਪੰਜਾਬੀ ਗਾਇਕਾ ਰਮਨ ਰੋਮਾਨਾ ਦਾ ਨਵਾਂ ਗੀਤ 'ਜ਼ਿਦ' ਰਿਲੀਜ਼ ਹੋਇਆ ਹੈ। 'ਜ਼ਿਦ' ਇਕ ਬਹੁਤ ਹੀ ਖੂਬਸੂਰਤ ਸੈਡ ਸੌਂਗ ਹੈ, ਜਿਸ 'ਚ ਇਕ ਪ੍ਰੇਮ ਕਹਾਣੀ ਦਿਖਾਈ ਗਈ ਹੈ। ਗੀਤ 'ਚ ਇਹ ਦਿਖਾਇਆ ਗਿਆ ਹੈ ਕਿ ਇਕ ਲੜਕੀ ਆਪਣੇ ਪ੍ਰੇਮੀ ਨੂੰ ਕਿੰਨਾ ਪਿਆਰ ਕਰਦੀ ਹੈ ਤੇ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਆਪਣੇ ਸਟੈਂਡ 'ਤੇ ਖੜ੍ਹੀ ਰਹਿੰਦੀ ਹੈ।

'ਜ਼ਿਦ' ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ 'ਚ ਰਮਨ ਰੋਮਾਨਾ ਖੁਦ ਮਾਡਲਿੰਗ ਕਰਦੀ ਨਜ਼ਰ ਆ ਰਹੀ ਹੈ, ਜਿਸ 'ਚ ਉਸ ਦਾ ਸਾਥ ਨਵਾਬ ਫੈਜ਼ੀ ਨੇ ਦਿੱਤਾ ਹੈ। ਗੀਤ ਨੂੰ ਮਿਊਜ਼ਿਕ ਜਸਕੀਸ ਨੇ ਦਿੱਤਾ ਹੈ ਤੇ ਇਸ ਨੂੰ ਲਿਖਿਆ ਵਿੰਦਰ ਨੱਥੂ ਮਾਜਰਾ ਨੇ ਹੈ। ਗੀਤ ਦੀ ਵੀਡੀਓ ਟੀਮ ਲਾਸਟ ਪੇਜ ਵਲੋਂ ਬਣਾਈ ਗਈ ਹੈ, ਜਿਸ ਨੂੰ ਡਾਇਰੈਕਟ ਤੇ ਐਡਿਟ ਸ਼ੁਭਮ ਕੁਮਾਰ ਤੇ ਹੈਰੀ ਪਨੇਸਰ ਨੇ ਕੀਤਾ ਹੈ। ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤਾ ਇਹ ਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।


Tags: Raman Romana Zid Vinder Nathu Majra Saga Music

Edited By

Rahul Singh

Rahul Singh is News Editor at Jagbani.