FacebookTwitterg+Mail

ਦੁਨੀਆ ਭਰ 'ਚ 'ਰਾਮਾਇਣ' ਨੇ ਬਣਾਇਆ ਵਿਸ਼ਵ ਰਿਕਾਰਡ, ਬਣਿਆ 'ਨੰਬਰ ਵਨ' ਸ਼ੋਅ

ramayan becomes worlds most watched entertainment show
01 May, 2020 03:09:05 PM

ਮੁੰਬਈ (ਵੈੱਬ ਡੈਸਕ) : ਦੇਸ਼ਭਰ ਵਿਚ 'ਲੌਕ ਡਾਊਨ' ਦੇ ਚਲਦਿਆਂ ਦੂਰਦਰਸ਼ਨ ਨੇ 'ਰਾਮਾਇਣ' ਦਾ ਮੁੜ ਪ੍ਰਸਾਰਣ ਕੀਤਾ। 'ਰਾਮਾਇਣ' ਦੇ ਮੁੜ ਪ੍ਰਸਾਰਣ ਨੂੰ ਵੀ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਗੱਲ ਦਾ ਪਤਾ 'ਰਾਮਾਇਣ' ਦੀ ਟੀ. ਆਰ. ਪੀ. ਤੋਂ ਪਤਾ ਲੱਗਦਾ ਹੈ। 'ਰਾਮਾਇਣ' ਦੇ ਮੁੜ ਪ੍ਰਸਾਰਣ ਨੇ ਇਕ ਵਾਰ ਫਿਰ ਦੂਰਦਰਸ਼ਨ ਨੂੰ ਮੁਕਾਬਲੇ ਵਿਚ ਖੜ੍ਹਾ ਕਰ ਦਿੱਤਾ ਹੈ। ਹਾਲ ਹੀ ਵਿਚ 'ਰਾਮਾਇਣ' ਨੇ ਇਕ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। 

ਇਸ ਗੱਲ ਦੀ ਜਾਣਕਾਰੀ ਖੁਦ ਡੀ.ਡੀ. ਨੈਸ਼ਨਲ ਨੇ ਟਵੀਟ ਰਾਹੀਂ ਦਿੱਤੀ ਹੈ। ਡੀ.ਡੀ. ਨੈਸ਼ਨਲ ਨੇ ਟਵੀਟ ਕਰਦੇ ਹੋਏ ਲਿਖਿਆ, ''ਰਾਮਾਇਣ ਦੁਨੀਆ ਭਰ ਵਿਚ ਦੇਖੇ ਜਾਣ ਵਾਲੇ ਸੀਰੀਅਲ ਦੇ ਰੂਪ ਵਿਚ ਵਰਲਡ ਰਿਕਾਰਡ ਬਣਾ ਲਿਆ ਹੈ।'' ਡੀ.ਡੀ. ਨੈਸ਼ਨਲ ਨੇ ਟਵੀਟ ਦੇ ਇਸ ਟਵੀਟ ਵਿਚ ਲਿਖਿਆ ਗਿਆ ਹੈ, ''ਰਾਮਾਇਣ ਦੇ ਮੁੜ ਪ੍ਰਸਾਰਣ ਨੇ ਦੁਨੀਆ ਭਰ ਵਿਚ ਦਰਸ਼ਕਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਇਹ 16 ਅਪ੍ਰੈਲ ਨੂੰ 7.7 ਕਰੋੜ ਦਰਸ਼ਕਾਂ ਦੀ ਸੰਖਿਆ ਨਾਲ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲਾ ਮਨੋਰੰਜਨ ਸ਼ੋਅ ਬਣ ਗਿਆ ਹੈ।
Ramayan
ਦੱਸਣਯੋਗ ਹੈ ਕਿ 1 ਅਪ੍ਰੈਲ ਤੋਂ ਦੂਰਦਰਸ਼ਨ 'ਤੇ ਗੋਲਡਨ ਪੀਰੀਅਡ ਪਰਤਿਆ ਸੀ ਕਿਉਂਕਿ 1 ਅਪ੍ਰੈਲ ਤੋਂ ਹੀ 'Chanakya', 'Upnishad Ganga', 'Shaktimaan', 'Shriman Shrimati' ਵਰਗੇ ਸੀਰੀਅਲ ਫਿਰ ਤੋਂ ਸ਼ੁਰੂ ਕੀਤੇ ਗਏ ਸਨ। ਦੇਸ਼ ਵਿਚ 'ਕੋਰੋਨਾ ਵਾਇਰਸ' ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਲੌਕ ਡਾਊਨ' ਦਾ ਐਲਾਨ ਕੀਤਾ ਸੀ। ਇਸ ਕਾਰਨ ਸਭ ਕੁਝ ਬੰਦ ਹੈ ਅਤੇ ਸੀਰੀਅਲ ਦੀ ਸ਼ੂਟਿੰਗ ਬੰਦ ਹੋਣ ਕਰਕੇ ਲੋਕਾਂ ਨੂੰ ਪੁਰਾਣੇ ਐਪੀਸੋਡ ਨੂੰ ਟੈਲੀਕਾਸਟ ਕੀਤਾ ਜਾ ਸਕਦਾ ਹੈ ਪਰ ਇਨ੍ਹਾਂ ਐਪੀਸੋਡਸ ਦੀ ਬਜਾਏ ਲੋਕ ਦੂਰਦਰਸ਼ਨ 'ਤੇ ਸ਼ੁਰੂ ਹੋਏ 'Ramayan', 'Mahabharat', 'Circus' ਵਰਗੇ ਸੀਰੀਅਲ ਨੂੰ ਬਹੁਤ ਚਾਅ ਨਾਲ ਦੇਖਿਆ ਜਾ ਰਿਹਾ ਹੈ।
रामायण


Tags: Ramayan World RecordMost Watched Entertainment ShowLockdownTV Show

About The Author

sunita

sunita is content editor at Punjab Kesari