FacebookTwitterg+Mail

ਜਦੋਂ ਸਹੁਰਿਆਂ ਤੋਂ ਦੁਖੀ ਹੋ ਕੇ ਰੰਭਾ ਨੇ ਛੱਡ ਦਿੱਤਾ ਸੀ ਘਰ, ਹੁਣ ਬਣਨ ਜਾ ਰਹੀ ਤੀਜੇ ਬੱਚੇ ਦੀ ਮਾਂ

rambha
05 June, 2018 01:35:10 PM

ਮੁੰਬਈ(ਬਿਊਰੋ)— ਦੱਖਣੀ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਰੰਭਾ 40 ਸਾਲ ਦੀ ਹੋ ਗਈ ਹੈ। ਉਸ ਦਾ ਜਨਮ 5 ਜੂਨ 1978 ਨੂੰ ਆਂਧਰਾ ਪ੍ਰਦੇਸ਼ 'ਚ ਹੋਇਆ ਸੀ। 15 ਸਾਲ ਦੀ ਉਮਰ 'ਚ ਫਿਲਮਾਂ 'ਚ ਡੈਬਿਊ ਕਰਨ ਵਾਲੀ ਰੰਭਾ ਦੀ ਜ਼ਿੰਦਗੀ 'ਚ ਕਈ ਉਤਾਰ-ਚੜਾਅ ਆਏ।
Punjabi Bollywood Tadka
ਵਿਆਹ ਤੋਂ ਬਾਅਦ ਉਸ ਦੇ ਸੋਹਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਇੰਨਾਂ ਜ਼ਿਆਦਾ ਤੰਗ ਕੀਤਾ ਸੀ ਕਿ ਪਤੀ ਦਾ ਘਰ ਛੱਡ ਕੇ ਚੱਲੀ ਗਈ ਸੀ। ਹਾਲਾਂਕਿ ਕੁਝ ਸਾਲਾਂ ਬਾਅਦ ਸਮਝੌਤਾ ਹੋਣ ਤੋਂ ਬਾਅਦ ਉਹ ਘਰ ਪਰਤ ਆਈ ਸੀ। ਉਸ ਦੀ ਦੋ ਬੇਟੀਆਂ ਹਨ ਤੇ 40 ਦੀ ਉਮਰ 'ਚ ਉਹ ਦੋਬਾਰਾ ਗਰਭਵਤੀ ਹੈ।
Punjabi Bollywood Tadka
ਕੁਝ ਦਿਨ ਪਹਿਲਾਂ ਹੀ ਰੰਭਾ ਨੇ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰੰਭਾ ਨੇ ਲਿਖਿਆ, ''ਇਹ ਬੇਹੱਦ ਖੁਸ਼ੀ ਦਾ ਪਲ ਹੈ। ਮੈਂ ਇਹ ਖੁਸ਼ਖਬਰੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ।
Punjabi Bollywood Tadka
ਮੈਂ ਗਰਭਵਤੀ ਹਾਂ ਅਤੇ ਅਸੀਂ ਤੀਜੇ ਬੱਚੇ ਦੇ ਮਾਤਾ-ਪਿਤਾ ਬਣਨ ਵਾਲੇ ਹਨ। ਬੇਬੀ ਬੰਪ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਖੁਸ਼ ਹਾਂ। ਮੇਰੀ ਅਤੇ ਮੇਰੇ ਪਰਿਵਾਰ ਲਈ ਦੁਆ ਕਰੋ।''
Punjabi Bollywood Tadka
ਰੰਭਾ ਦੀਆਂ ਬੇਟੀਆਂ ਦੇ ਨਾਂ ਲਾਣਿਆ ਅਤੇ ਸਾਸ਼ਾ ਹੈ। ਲਾਣਿਆ 7 ਸਾਲ ਦੀ ਹੈ ਅਤੇ ਸਾਸ਼ਾ 4 ਸਾਲ ਦੀ।ਰੰਭਾ ਨੇ ਸਾਲ 2018 'ਚ ਬਿਜ਼ਨੈੱਸਮੈਨ ਇੰਦਰਨ ਪਦਮਾਨਾਥਨ ਨਾਲ ਵਿਆਹ ਕਰਵਾਇਆ ਸੀ ਅਤੇ ਕੈਨੇਡਾ 'ਚ ਸ਼ਿਫਟ ਹੋ ਗਈ ਸੀ। ਪਿਛਲੇ ਸਾਲ ਦੋਹਾਂ ਦਾ ਵਿਆਹ ਟੁੱਟਣ ਹੀ ਵਾਲਾ ਸੀ। ਰੰਭਾ ਦੇ ਪਤੀ ਨੇ ਕੋਰਟ 'ਚ ਕੇਸ ਵੀ ਕਰ ਦਿੱਤਾ ਸੀ ਪਰ ਕੁਝ ਦਿਨ ਬਾਅਦ ਖਬਰ ਆਈ ਕਿ ਦੋਹਾਂ ਦਾ ਮਾਮਲਾ ਸੁਲਝ ਗਿਆ ਹੈ।
Punjabi Bollywood Tadka
ਆਪਣੀ ਲੜਾਈ ਸੁਲਝਾਉਣ ਲਈ ਦੋਹਾਂ ਨੇ ਕਾਊਂਸਲਿੰਗ ਦਾ ਸਹਾਰਾ ਲਿਆ ਸੀ। ਰੰਭਾ ਨੇ ਹਿੰਦੀ ਤੋਂ ਇਲਾਵਾ ਤਮਿਲ, ਤੇਲੁਗੂ, ਕੰਨੜ ਅਤੇ ਮਲਿਆਮਲ ਭਾਸ਼ਾ 'ਚ ਵੀ ਫਿਲਮਾਂ ਕੀਤੀਆਂ ਹਨ। 90 ਦੇ ਦਹਾਕੇ 'ਚ ਰੰਭਾ ਫਿਲਮ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੁੰਦਾ ਸੀ।
Punjabi Bollywood Tadka
ਰੰਭਾ ਨੇ ਆਪਣੇ ਕਰੀਅਰ 'ਚ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ। ਸਲਮਾਨ ਖਾਨ ਨਾਲ ਉਸ ਦੀ ਫਿਲਮ 'ਜੁੜਵਾ' ਸੁਪਰਹਿੱਟ ਰਹੀ ਸੀ। ਸੋਸ਼ਲ ਮੀਡੀਆ 'ਤੇ ਸਰਗਰਮ ਰੰਭਾ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: RambhaHappy BirthdayPregnantInstagramSalman KhanBandhanJudwaaBollywood Actress

Edited By

Sunita

Sunita is News Editor at Jagbani.