ਮੁੰਬਈ(ਬਿਊਰੋ)— ਦੱਖਣੀ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਰੰਭਾ 40 ਸਾਲ ਦੀ ਹੋ ਗਈ ਹੈ। ਉਸ ਦਾ ਜਨਮ 5 ਜੂਨ 1978 ਨੂੰ ਆਂਧਰਾ ਪ੍ਰਦੇਸ਼ 'ਚ ਹੋਇਆ ਸੀ। 15 ਸਾਲ ਦੀ ਉਮਰ 'ਚ ਫਿਲਮਾਂ 'ਚ ਡੈਬਿਊ ਕਰਨ ਵਾਲੀ ਰੰਭਾ ਦੀ ਜ਼ਿੰਦਗੀ 'ਚ ਕਈ ਉਤਾਰ-ਚੜਾਅ ਆਏ। ਵਿਆਹ ਤੋਂ ਬਾਅਦ ਉਸ ਦੇ ਸੋਹਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਇੰਨਾਂ ਜ਼ਿਆਦਾ ਤੰਗ ਕੀਤਾ ਸੀ ਕਿ ਪਤੀ ਦਾ ਘਰ ਛੱਡ ਕੇ ਚੱਲੀ ਗਈ ਸੀ। ਹਾਲਾਂਕਿ ਕੁਝ ਸਾਲਾਂ ਬਾਅਦ ਸਮਝੌਤਾ ਹੋਣ ਤੋਂ ਬਾਅਦ ਉਹ ਘਰ ਪਰਤ ਆਈ ਸੀ। ਉਸ ਦੀ ਦੋ ਬੇਟੀਆਂ ਹਨ ਤੇ 40 ਦੀ ਉਮਰ 'ਚ ਉਹ ਦੋਬਾਰਾ ਗਰਭਵਤੀ ਹੈ। ਕੁਝ ਦਿਨ ਪਹਿਲਾਂ ਹੀ ਰੰਭਾ ਨੇ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰੰਭਾ ਨੇ ਲਿਖਿਆ, ''ਇਹ ਬੇਹੱਦ ਖੁਸ਼ੀ ਦਾ ਪਲ ਹੈ। ਮੈਂ ਇਹ ਖੁਸ਼ਖਬਰੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਮੈਂ ਗਰਭਵਤੀ ਹਾਂ ਅਤੇ ਅਸੀਂ ਤੀਜੇ ਬੱਚੇ ਦੇ ਮਾਤਾ-ਪਿਤਾ ਬਣਨ ਵਾਲੇ ਹਨ। ਬੇਬੀ ਬੰਪ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਖੁਸ਼ ਹਾਂ। ਮੇਰੀ ਅਤੇ ਮੇਰੇ ਪਰਿਵਾਰ ਲਈ ਦੁਆ ਕਰੋ।'' ਰੰਭਾ ਦੀਆਂ ਬੇਟੀਆਂ ਦੇ ਨਾਂ ਲਾਣਿਆ ਅਤੇ ਸਾਸ਼ਾ ਹੈ। ਲਾਣਿਆ 7 ਸਾਲ ਦੀ ਹੈ ਅਤੇ ਸਾਸ਼ਾ 4 ਸਾਲ ਦੀ।ਰੰਭਾ ਨੇ ਸਾਲ 2018 'ਚ ਬਿਜ਼ਨੈੱਸਮੈਨ ਇੰਦਰਨ ਪਦਮਾਨਾਥਨ ਨਾਲ ਵਿਆਹ ਕਰਵਾਇਆ ਸੀ ਅਤੇ ਕੈਨੇਡਾ 'ਚ ਸ਼ਿਫਟ ਹੋ ਗਈ ਸੀ। ਪਿਛਲੇ ਸਾਲ ਦੋਹਾਂ ਦਾ ਵਿਆਹ ਟੁੱਟਣ ਹੀ ਵਾਲਾ ਸੀ। ਰੰਭਾ ਦੇ ਪਤੀ ਨੇ ਕੋਰਟ 'ਚ ਕੇਸ ਵੀ ਕਰ ਦਿੱਤਾ ਸੀ ਪਰ ਕੁਝ ਦਿਨ ਬਾਅਦ ਖਬਰ ਆਈ ਕਿ ਦੋਹਾਂ ਦਾ ਮਾਮਲਾ ਸੁਲਝ ਗਿਆ ਹੈ। ਆਪਣੀ ਲੜਾਈ ਸੁਲਝਾਉਣ ਲਈ ਦੋਹਾਂ ਨੇ ਕਾਊਂਸਲਿੰਗ ਦਾ ਸਹਾਰਾ ਲਿਆ ਸੀ। ਰੰਭਾ ਨੇ ਹਿੰਦੀ ਤੋਂ ਇਲਾਵਾ ਤਮਿਲ, ਤੇਲੁਗੂ, ਕੰਨੜ ਅਤੇ ਮਲਿਆਮਲ ਭਾਸ਼ਾ 'ਚ ਵੀ ਫਿਲਮਾਂ ਕੀਤੀਆਂ ਹਨ। 90 ਦੇ ਦਹਾਕੇ 'ਚ ਰੰਭਾ ਫਿਲਮ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੁੰਦਾ ਸੀ। ਰੰਭਾ ਨੇ ਆਪਣੇ ਕਰੀਅਰ 'ਚ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ। ਸਲਮਾਨ ਖਾਨ ਨਾਲ ਉਸ ਦੀ ਫਿਲਮ 'ਜੁੜਵਾ' ਸੁਪਰਹਿੱਟ ਰਹੀ ਸੀ। ਸੋਸ਼ਲ ਮੀਡੀਆ 'ਤੇ ਸਰਗਰਮ ਰੰਭਾ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।