FacebookTwitterg+Mail

ਸਲਮਾਨ ਦੀ ਇਹ ਹੀਰੋਇਨ 39 ਦੀ ਉਮਰ 'ਚ ਹੋਈ ਤੀਜੀ ਵਾਰ ਗਰਭਵਤੀ, ਪੂਰੀ ਤਰ੍ਹਾਂ ਬਦਲ ਚੁੱਕਾ ਹੈ ਲੁੱਕ

rambha pregnant pic
24 May, 2018 02:13:52 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਨਾਲ 90 ਦੇ ਦਹਾਕੇ 'ਚ 'ਬੰਧਨ' ਅਤੇ 'ਜੁੜਵਾ' ਵਰਗੀਆਂ ਹਿੱਟ ਫਿਲਮਾਂ ਦੇਣ ਵਾਲੀ ਮਸ਼ਹੂਰ ਅਦਕਾਰਾ ਰੰਭਾ ਇਕ ਵਾਰ ਫਿਰ ਚਰਚਾ 'ਚ ਹੈ।

Punjabi Bollywood Tadka

ਰੰਭਾ 39 ਸਾਲ ਦੀ ਹੈ ਅਤੇ ਉਹ ਗਰਭਵਤੀ ਹੈ। ਰੰਭਾ ਨੇ ਆਪਣੀ ਗਰਭ ਅਵਸਥੀ ਨੂੰ ਖੁਦ ਕਨਫਰਮ ਕੀਤਾ ਹੈ।

Punjabi Bollywood Tadka

ਰੰਭਾ ਨੇ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ।

Punjabi Bollywood Tadka

ਤਸਵੀਰ ਸ਼ੇਅਰ ਕਰਦੇ ਹੋਏ ਰੰਭਾ ਨੇ ਲਿਖਿਆ, ''ਇਹ ਬੇਹੱਦ ਖੁਸ਼ੀ ਦਾ ਪਲ ਹੈ। ਮੈਂ ਇਹ ਖੁਸ਼ਖਬਰੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ।

Punjabi Bollywood Tadka

ਮੈਂ ਗਰਭਵਤੀ ਹਾਂ ਅਤੇ ਅਸੀਂ ਤੀਜੇ ਬੱਚੇ ਦੇ ਮਾਤਾ-ਪਿਤਾ ਬਣਨ ਵਾਲੇ ਹਨ। ਬੇਬੀ ਬੰਪ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਮਾਣ ਮਹਿਸੂਸ ਕਰ ਰਹੀ ਹਾਂ।

Punjabi Bollywood Tadka

ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਖੁਸ਼ ਹਾਂ। ਮੇਰੀ ਅਤੇ ਮੇਰੇ ਪਰਿਵਾਰ ਲਈ ਦੁਆ ਕਰੋ।''ਜ਼ਿਕਰਯੋਗ ਹੈ ਕਿ ਫਿਲਹਾਲ ਰੰਭਾ ਦੋ ਬੇਟੀਆਂ ਦੀ ਮਾਂ ਹੈ।

Punjabi Bollywood Tadka

ਰੰਭਾ ਦੀਆਂ ਬੇਟੀਆਂ ਦੇ ਨਾਂ ਲਾਣਿਆ ਅਤੇ ਸਾਸ਼ਾ ਹੈ। ਲਾਣਿਆ 7 ਸਾਲ ਦੀ ਹੈ ਅਤੇ ਸਾਸ਼ਾ 4 ਸਾਲ ਦੀ।

Punjabi Bollywood Tadka

ਰੰਭਾ ਨੇ ਸਾਲ 2018 'ਚ ਬਿਜ਼ਨੈੱਸਮੈਨ ਇੰਦਰਨ ਪਦਮਾਨਾਥਨ ਨਾਲ ਵਿਆਹ ਕੀਤਾ ਸੀ ਅਤੇ ਕੈਨੇਡਾ 'ਚ ਸ਼ਿਫਟ ਹੋ ਗਈ ਸੀ।ਪਿਛਲੇ ਸਾਲ ਦੋਹਾਂ ਦਾ ਵਿਆਹ ਟੁੱਟਣ ਵਾਲਾ ਸੀ। ਰੰਭਾ ਦੇ ਪਤੀ ਨੇ ਕੋਰਟ 'ਚ ਕੇਸ ਵੀ ਕਰ ਦਿੱਤਾ ਸੀ ਪਰ ਕੁਝ ਦਿਨ ਬਾਅਦ ਖਬਰ ਆਈ ਕਿ ਦੋਹਾਂ ਦਾ ਮਾਮਲਾ ਸੁਲਝ ਗਿਆ ਹੈ।

Punjabi Bollywood Tadka 
ਆਪਣੀ ਲੜਾਈ ਸੁਲਝਾਉਣ ਲਈ ਦੋਹਾਂ ਨੇ ਕਾਊਂਸਲਿੰਗ ਦਾ ਸਹਾਰਾ ਲਿਆ ਸੀ।ਰੰਭਾ ਨੇ ਹਿੰਦੀ ਤੋਂ ਇਲਾਵਾ ਤਮਿਲ, ਤੇਲੁਗੂ, ਕੰਨੜ ਅਤੇ ਮਲਿਆਮਲ ਭਾਸ਼ਾ 'ਚ ਵੀ ਫਿਲਮਾਂ ਕੀਤੀਆਂ ਹਨ।

Punjabi Bollywood Tadka 
90 ਦੇ ਦਹਾਕੇ 'ਚ ਰੰਭਾ ਫਿਲਮ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੁੰਦਾ ਸੀ। ਰੰਭਾ ਨੇ ਆਪਣੇ ਕਰੀਅਰ 'ਚ ਕੁੱਲ 100 ਫਿਲਮਾਂ ਕੀਤੀਆਂ ਸਨ।

Punjabi Bollywood Tadka 
ਆਪਣੇ ਸਮੇਂ 'ਤੇ ਰੰਭਾ ਸੈਂਸੇਸ਼ਨ ਸਟਾਰ ਸੀ। ਇਸ ਤੋਂ ਇਲਾਵਾ ਉਹ ਇਕ ਬਹੁਤ ਚੰਗੀ ਡਾਂਸਰ ਵੀ ਹੈ। ਸਲਮਾਨ ਖਾਨ ਨਾਲ ਉਨ੍ਹਾਂ ਦੀ ਫਿਲਮ 'ਜੁੜਵਾ' ਸੁਪਰਹਿੱਟ ਰਹੀ ਸੀ।

Punjabi Bollywood Tadka 
ਸੋਸ਼ਲ ਮੀਡੀਆ 'ਤੇ ਐਕਟਿਵ ਰੰਭਾ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka


Tags: Salman KhanRambhaPregnantInstagramBandhanJudwaaBollywood Actress

Edited By

Chanda Verma

Chanda Verma is News Editor at Jagbani.