ਨਵੀਂ ਦਿੱਲੀ (ਬਿਊਰੋ) — ਵੀਰਵਾਰ ਨੂੰ ਮੁੰਬਈ 'ਚ 'ਭਾਰਤ' ਦੀ ਟੀਮ ਨੇ ਇਕ ਪਾਰਟੀ ਕੀਤੀ ਸੀ। ਇਥੇ ਡਾਇਰੈਕਟਰ ਅਲੀ ਅੱਬਾਸ ਜਫਰ ਸਮੇਤ ਫਿਲਮ ਦੀ ਸਟਾਰਕਾਸਟ ਮੌਜੂਦ ਸੀ। ਪਾਰਟੀ 'ਚ ਸਭ ਤੋਂ ਜ਼ਿਆਦਾ ਹਾਈਲਾਈਟ 'ਚ ਸੁਨੀਲ ਗਰੋਵਰ ਤੇ ਕੈਟਰੀਨਾ ਕੈਫ ਦੀ ਬੌਡਿੰਗ ਰਹੀ।
ਦੋਵੇਂ ਆਪਸ 'ਚ ਮਿਲਦੇ ਅਤੇ ਗੱਲਬਾਤ ਕਰਦੇ ਹੋਏ ਨਜ਼ਰ ਆਏ। ਪਾਰਟੀ 'ਚ ਤੱਬੂ ਵੀ ਨਜ਼ਰ ਆਈ ਸੀ।
ਤੱਬੂ ਦੀ ਪਿਛਲੀ ਫਿਲਮ 'ਅੰਧਾਧੁਨ' ਨੇ ਬਾਕਸ ਆਫਿਸ 'ਤੇ ਖੂਬ ਕਮਾਈ ਕੀਤੀ। ਕ੍ਰਾਈਮ ਸਸਪੈਂਸ ਡਰਾਮਾ 'ਚ ਤੱਬੂ ਦੇ ਕਿਰਦਾਰ ਦੀ ਖੂਬ ਤਾਰੀਫ ਹੋਈ।
ਪਾਰਟੀ 'ਚ ਆਈ ਤੱਬੂ ਦਾ ਅੰਦਾਜ਼ ਦੇਖਣਯੋਗ ਸੀ। ਸਲਮਾਨ ਖਾਨ ਵੀ ਦਬੰਗ ਅੰਦਾਜ਼ 'ਚ ਪਾਰਟੀ ਕਰਨ ਪਹੁੰਚੇ ਸਨ।
ਲਾਈਟ ਬਲਿਊ ਟੀ-ਸ਼ਰਟ ਤੇ ਜੀਨਸ 'ਚ ਉਹ ਕਾਫੀ ਹੈਂਡਸਮ ਲੱਗ ਰਹੇ ਸਨ।
ਉਨ੍ਹਾਂ ਦੀ ਅਗਲੀ ਫਿਲਮ 'ਭਾਰਤ' ਨੂੰ ਲੈ ਕੇ ਫੈਨਜ਼ 'ਚ ਕਾਫੀ ਕ੍ਰੇਜ ਦੇਖਣ ਨੂੰ ਮਿਲ ਰਿਹਾ ਹੈ।
ਜਲਦ ਹੀ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਜਾਵੇਗਾ। ਸਲਮਾਨ ਖਾਨ ਦੀ ਪਿਛਲੀ ਫਿਲਮ 'ਰੇਸ 3' ਕੁਝ ਖਾਸ ਕਮਾਲ ਨਾ ਦਿਖਾ ਸਕੀ।