FacebookTwitterg+Mail

ਮੋਹਾਲੀ ਪੁਲਸ ਨੇ ਗਾਇਕ ਰੰਮੀ ਰੰਧਾਵਾ ਨੂੰ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ

rami randhawa arrested
22 January, 2020 09:20:01 AM

ਜਲੰਧਰ (ਬਿਊਰੋ) — ਹਾਊਸਿੰਗ ਸੁਸਾਇਟੀ ਦੇ ਮੈਂਬਰਾਂ ਨੇ ਗਾਲੀ-ਗਲੋਚ ਅਤੇ ਹੱਥੋਂਪਾਈ ਕਰਨ ਦੇ ਦੋਸ਼ ਪੰਜਾਬੀ ਗਾਇਕ ਰੰਮੀ ਰੰਧਾਵਾ ਖਿਲਾਫ ਮੋਹਾਲੀ ਦੇ ਸੋਹਾਣਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਰੰਮੀ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਗੁਆਂਢੀਆਂ ਸ਼ਿਕਾਇਤ 'ਚ ਲਿਖਵਾਇਆ ਹੈ ਕਿ ਸੈਕਟਰ 88 'ਚ ਰਹਿ ਰਿਹਾ ਰੰਮੀ ਰੰਧਾਵਾ ਉੱਚੀ ਆਵਾਜ਼ 'ਚ ਗੀਤ ਵਜਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਸ ਦੌਰਾਨ ਜਦੋਂ ਰੰਮੀ ਰੰਧਾਵਾ ਨੂੰ ਸਮਝਾਇਆ ਗਿਆ ਤਾਂ ਉਸ ਨੇ ਹੱਥੋਂਪਾਈ ਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਰੰਮੀ ਰੰਧਾਵਾ ਦਾ ਪੰਜਾਬੀ ਗਾਇਕ ਐਲੀ ਮਾਂਗਟ ਨਾਲ ਵੀ ਵਿਵਾਦ ਹੋਇਆ ਸੀ, ਜਿਸਨੂੰ ਲੈ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਛਿੜੀ ਸੀ।


Tags: Rami RandhawaSohana Police StationMohaliArrested

About The Author

sunita

sunita is content editor at Punjab Kesari