FacebookTwitterg+Mail

ਪੰਜਾਬੀ ਗਾਇਕ ਰੰਮੀ ਰੰਧਾਵਾ ਅਤੇ ਉਸ ਦੇ ਭਰਾ ਨੂੰ ਮਿਲੀ ਜ਼ਮਾਨਤ

rami randhawa sohana police station
24 January, 2020 09:13:40 AM

ਮੋਹਾਲੀ(ਰਾਣਾ)- ਪੰਜਾਬੀ ਗਾਇਕ ਰੰਮੀ ਰੰਧਾਵਾ ਅਤੇ ਉਸ ਦੇ ਭਰਾ ਪ੍ਰਿੰਸ ਰੰਧਾਵਾ ਨੂੰ ਵੀਰਵਾਰ ਨੂੰ ਕੋਰਟ ਵਲੋਂ ਜ਼ਮਾਨਤ ਦੇ ਦਿੱਤੀ ਗਈ, ਜਦੋਂਕਿ ਇਨ੍ਹਾਂ ਦੀ ਜ਼ਮਾਨਤ ਬੁੱਧਵਾਰ ਨੂੰ ਕੋਰਟ ਨੇ ਖਾਰਿਜ ਕਰ ਦਿੱਤੀ ਸੀ। ਸੋਹਾਣਾ ਥਾਣਾ ਪੁਲਸ ਨੇ ਉਨ੍ਹਾਂ ਵਿਰੁੱਧ ਆਪਣੇ ਘਰ ਤੇਜ਼ ਮਿਊਜ਼ਿਕ ਚਲਾਉਣ ਅਤੇ ਮਨ੍ਹਾ ਕਰਨ ’ਤੇ ਸਕਿਓਰਿਟੀ ਸਟਾਫ ਨਾਲ ਉਲਝਣ ਅਤੇ ਦੁਰਵਿਵਹਾਰ ਕਰਨ ਦੇ ਮਾਮਲੇ ਵਿਚ ਮੰਗਲਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਸੀ।

ਅਸੀਂ ਤਾਂ ਰਿਆਜ਼ ਕਰ ਰਹੇ ਸੀ

ਉਥੇ ਰੰਧਾਵਾ ਬ੍ਰਦਰਜ਼ ਨੇ ਕਿਹਾ ਕਿ ਉਹ ਆਪਣੇ ਪ੍ਰੋਗਰਾਮ ਲਈ ਰਾਤ ਨੂੰ ਰਿਆਜ਼ ਕਰ ਰਹੇ ਸਨ, ਉਨ੍ਹਾਂ ਵਲੋਂ ਕੋਈ ਵੀ ਹੰਗਾਮਾ ਨਹੀਂ ਕੀਤਾ ਗਿਆ। ਪਤਾ ਨਹੀਂ ਸੋਸਾਇਟੀ ਦੇ ਲੋਕਾਂ ਨੂੰ ਉਨ੍ਹਾਂ ਤੋਂ ਕੀ ਮੁਸ਼ਕਲ ਹੈ , ਜੋ ਉਨ੍ਹਾਂ ਉੱਤੇ ਕੁੱਟਮਾਰ ਦਾ ਦੋਸ਼ ਲਾ ਦਿੱਤਾ। ਅਸੀਂ ਤਾਂ ਸੋਸਾਇਟੀ ਵਿਚ ਵੀ ਆਪਣੇ ਕੰਮ ਨਾਲ ਹੀ ਮਤਲਬ ਰੱਖਦੇ ਹਾਂ।


Tags: Rami RandhawaSohana Police StationMohaliArrested

About The Author

manju bala

manju bala is content editor at Punjab Kesari