ਨਵੀਂ ਦਿੱਲੀ(ਬਿਊਰੋ)— ਦੱਖਣ ਦੀ ਮਸ਼ਹੂਰ ਅਦਾਕਾਰਾ ਰਾਮਿਆ ਕ੍ਰਿਸ਼ਣਾ ਨੇ ਬਲਾਕ ਬਸਟਰ ਫਿਲਮ 'ਬਾਹੂਬਲੀ' 'ਚ ਪ੍ਰਭਾਸ ਯਾਨੀ ਬਾਹੂਬਲੀ ਦੀ ਮਾਂ ਸ਼ਿਵਗਾਮੀ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਨੇ ਉਨ੍ਹਾਂ ਨੂੰ ਕਾਫੀ ਪਛਾਣ ਦਿਵਾਈ ਤੇ ਉਨ੍ਹਾਂ ਦੇ ਕਰੀਅਰ ਨੂੰ ਇਕ ਵਾਰ ਫਿਰ ਟਾਪ 'ਤੇ ਲਿਆਂਦਾ। ਹੁਣ ਖਬਰ ਆ ਰਹੀ ਹੈ ਕਿ ਰਾਮਿਆ ਨੇ ਆਪਣੀ ਫੀਸ ਵਧਾ ਦਿੱਤੀ ਹੈ। ਉਹ ਇਸ ਸਮੇਂ ਤੇਲੁਗੂ ਫਿਲਮ ਸੈਲਜਾ ਰੈੱਡੀ 'Alludu' ਦੀ ਸ਼ੂਟਿੰਗ ਕਰ ਰਹੀ ਹੈ। ਸੂਤਰਾਂ ਮੁਤਾਬਕ ਰਾਮਿਆ ਇਕ ਦਿਨ ਦੀ ਸ਼ੂਟਿੰਗ ਦੇ ਕਰੀਬ 6 ਲੱਖ ਰੁਪਏ ਲੈਂਦੀ ਹੈ। ਰਾਮਿਆ ਦਾ ਸ਼ੂਟ 25 ਦਿਨਾਂ ਤੱਕ ਚੱਲੇਗਾ। ਇਸ ਹਿਸਾਬ ਨਾਲ ਉਹ ਕਰੀਬ 1.50 ਕਰੋੜ ਰੁਪਏ ਲਵੇਗੀ। 'ਬਾਹੂਬਲੀ' 'ਚ ਰਾਮਿਆ ਵੱਲੋਂ ਕੀਤੇ ਗਏ ਅਭਿਨੈ ਦੀ ਸਾਰਿਆਂ ਨੇ ਪ੍ਰਸ਼ੰਸਕਾ ਕੀਤੀ। ਇਸ ਫਿਲਮ 'ਚ ਇਕ ਅਜਿਹਾ ਸੀਨ ਵੀ ਸੀ, ਜਿਸ ਨੂੰ ਦੇਖ ਕੇ ਰਾਮਿਆ ਕ੍ਰਿਸ਼ਣਨ ਅਸਲ 'ਚ ਰੋ ਪਈ ਸੀ। ਅਸਲ 'ਚ ਇਕ ਇੰਟਰਵਿਊ ਦੌਰਾਨ ਰਾਮਿਆ ਨੇ ਦੱਸਿਆ ਸੀ ਕਿ, ''ਜਦੋਂ ਕਟੱਪਾ ਬਾਹੂਬਲੀ ਦੀ ਮੌਤ ਦੀ ਸੱਚਾਈ ਮੈਨੂੰ ਦੱਸਦਾ ਹੈ ਤਾਂ ਉਸ ਸਮੇਂ ਮੇਰੀਆਂ ਅੱਖਾਂ 'ਚ ਅੱਥਰੂ ਆ ਗਏ ਸਨ।'' ਰਾਮਿਆ ਮੁਤਾਬਕ, ''ਮੈਂ 'ਬਾਹੂਬਲੀ 2' ਬਣਨ ਤੋਂ ਬਾਅਦ ਪਹਿਲੀ ਵਾਰ ਵੱਡੀ ਸਕ੍ਰੀਨ 'ਤੇ ਇਹ ਫਿਲਮ ਹੈਦਰਾਬਾਦ ਦੇਖੀ ਸੀ। ਜਦੋਂ ਇਸ ਸੀਨ ਨੂੰ ਪਹਿਲੀ ਵਾਰ ਬੈਕਗ੍ਰਾਊਂਡ ਮਿਊੁਜ਼ਿਕ ਨਾਲ ਦੇਖਿਆ ਤਾਂ ਮੈਂ ਬਹੁਤ ਭਾਵੁਕ ਹੋ ਗਈ ਸੀ।''