FacebookTwitterg+Mail

ਤਸਵੀਰਾਂ 'ਚ ਦੇਖੋ 'ਬਾਹੂਬਲੀ' ਦੇ 'ਭੱਲਾਲਦੇਵ' ਦਾ ਇਹ ਸ਼ਾਨਦਾਰ ਬੰਗਲਾ!

    1/17
02 March, 2017 04:34:37 PM
ਮੁੰਬਈ— ਐੱਸ. ਐੱਸ. ਰਾਜਾਮੌਲੀ ਦੀ ਫਿਲਮ 'ਬਾਹੂਬਲੀ' 'ਚ 'ਭੱਲਾਲਦੇਵ' ਦਾ ਨੇਗੇਟਿਵ ਕਿਰਦਾਰ ਨਿਭਾਅ ਕੇ ਮਸ਼ਹੂਰ ਹੋਏ ਅਭਿਨੇਤਾ ਰਾਣਾ ਦੱਗੂਬਤੀ ਫਿਲਮ ਦੇ ਦੂਜੇ ਭਾਗ 'ਬਾਹੂਬਲੀ 2' 'ਚ ਹੋਰ ਵੀ ਖਤਰਨਾਕ ਅਤੇ ਬੇਰਹਿਮ ਨਜ਼ਰ ਆਵੇਗਾ। ਇਸ ਕਿਰਦਾਰ 'ਚ ਢਲਣ ਲਈ ਰਾਣਾ ਦੱਗੂਬਤੀ ਨੇ ਆਪਣੀ ਬੌਡੀ ਨੂੰ ਹਾਲੀਵੁੱਡ ਫਿਲਮ ਦੇ ਕਿਰਦਾਰ ਹਲਕ ਵਾਂਗ ਮਜ਼ਬੂਤ ਬਣਿਆ ਹੈ। ਇਸ ਫਿਲਮ ਦਾ ਟ੍ਰੇਲਰ ਇਸ ਮਹੀਨੇ ਦੇ ਅੱਧ ਤੱਕ ਰਿਲੀਜ਼ ਹੋ ਜਾਵੇਗਾ ਅਤੇ ਇਹ ਫਿਲਮ 28 ਜਨਵਰੀ ਨੂੰ ਰਿਲੀਜ਼ ਹੋਵੇਗੀ। ਉਂਝ ਰਾਣਾ ਦੱਗੂਬਤੀ ਬਾਲੀਵੁੱਡ ਅਤੇ ਦੱਖਣ ਦੀਆਂ ਫਿਲਮਾਂ ਦੇ ਸਿਲਸਿਲੇ 'ਚ ਕਦੇ ਮੁੰਬਈ ਅਤੇ ਕਦੇ ਹੈਦਰਾਬਾਦ 'ਚ ਰਹਿੰਦੇ ਹਨ। ਹਾਲ ਹੀ 'ਚ 'ਬਾਹੂਬਲੀ 2' ਦੀ ਸ਼ੂਟਿੰਗ ਦੇ ਸਿਲਸਿਲੇ 'ਚ ਰਾਣਾ ਜ਼ਿਆਦਾਤਰ ਆਪਣੇ ਹੈਦਰਾਬਾਦ ਸਥਿਤ ਬੰਗਲੇ 'ਚ ਹੀ ਰਹਿੰਦੇ ਹਨ। ਇਸ ਬੰਗਲੇ 'ਚ ਉਨ੍ਹਾਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਅਤੇ ਭੈਣ ਭਰਾ ਵੀ ਰਹਿੰਦੇ ਹਨ।

Tags: Rana DaggubatiBaahubaliwonderful homeS S Rajamouliਐੱਸ ਐੱਸ ਰਾਜਾਮੌਲੀਬਾਹੂਬਲੀਭੱਲਾਲਦੇਵਸ਼ਾਨਦਾਰ ਬੰਗਲਾ