ਮੁੰਬਈ— ਦੱਖਣੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਅਤੇ ਬਾਹੂਬਲੀ ਦੇ 'ਭੱਲਾਲਦੇਵ' ਯਾਨੀ ਰਾਣਾ ਡਗੂਬਾਤੀ ਵੈਬ ਸੀਰੀਜ਼ ਨਾਲ ਛੋਟੇ ਪਰਦੇ 'ਤੇ ਦਿਖਾਈ ਦੇਣ ਵਾਲੇ ਹਨ। ਤੁਹਾਨੂੰ ਇਹ ਦੱਸ ਦੇਈਏ ਕਿ ਰਾਣਾ ਡੱਗੂਬਾਤੀ 'ਸੋਸ਼ਲ' ਨਾਂ ਦੀ ਵੈੱਬ ਸੀਰੀਜ਼ ਲਿਆ ਰਹੇ ਹਨ। ਇਸਦੀ ਟੈਗਲਾਈਨ ਹੈ AClickCanDestroyYourLifeÍ ਜੋ ਸਾਈਬਰ ਕਰਾਈਮ ਮਾਮਲਿਆਂ ਨੂੰ ਸਾਹਮਣੇ ਲਿਆਵੇਗਾ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਲਾਂਚ ਕੀਤਾ ਗਿਆ ਹੈ।
ਇਹ ਵੈੱਬ ਸੀਰੀਜ਼ ਤੇਲਗੂ ਤੋਂ ਇਲਾਵਾ ਹਿੰਦੀ 'ਚ ਵੀ ਆਵੇਗੀ। ਇਸ 'ਚ ਕਰਾਈਮ ਦੀਆਂ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆਉਣਗੀਆਂ ਜੋ ਆਮ ਲੋਕਾਂ ਦੀ ਜਿੰਦਗੀ ਨਾਲ ਜੁੜੀਆਂ ਹੁੰਦੀਆਂ ਹਨ।