FacebookTwitterg+Mail

'ਬਾਹੂਬਲੀ' ਦੇ ਭੱਲਾਲ ਦੇਵ ਲਈ ਰਾਣਾ ਡੱਗੂਬਾਤੀ ਨਹੀਂ ਬਲਕਿ 'ਖਾਲ ਡਰੋਗੋ' ਸਨ ਪਹਿਲੀ ਪਸੰਦ

rana daggubati
14 September, 2017 07:14:29 PM

ਮੁੰਬਈ— ਨਿਰਦੇਸ਼ਕ ਐੱਸ. ਐੱਸ. ਰਾਜਮੌਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਹੂਬਲੀ' ਦੁਨੀਆ ਭਰ 'ਚ ਧੁੰਮਾਂ ਪਾਉਣ ਤੋਂ ਬਾਅਦ ਭਾਰਤ 'ਚ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਖੂਬ ਸਰਾਹਣਾ ਬਟੌਰ ਚੁੱਕੀ ਹੈ। ਫਿਲਮ ਨੇ ਨਾ ਕੇਵਲ ਤਾਰੀਫਾਂ ਬਟੌਰੀਆਂ ਬਲਕਿ ਕਮਾਈ ਦੇ ਮਾਮਲੇ 'ਚ ਭਾਰਤ ਸਮੇਤ ਦੁਨੀਆ ਭਰ 'ਚ ਕਈ ਰਿਕਾਰਡ ਆਪਣੇ ਨਾਂ ਬਣਾ ਚੁੱਕੀ ਹੈ।
ਫਿਲਮ 'ਚ ਭੱਲਾਲ ਦੇਵ ਦਾ ਕਿਰਦਾਰ ਨਿਭਾਉਣ ਵਾਲੇ ਰਾਣਾ ਡੱਗੂਬਾਤੀ ਨੇ ਇਸ ਕਿਰਦਾਰ ਨੂੰ ਅਜਿਹੇ ਨਿਭਾਇਆ ਕਿ ਲੋਕ ਉਨ੍ਹਾਂ ਦੀ ਅਦਾਕਾਰੀ ਦੇ ਦੀਵਾਨੇ ਹੋ ਗਏ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਫਿਲਮ 'ਚ ਭੱਲਾਲ ਦੇਵ ਦੇ ਕਿਰਦਾਰ ਲਈ ਰਾਣਾ ਡੱਗੂਬਾਤੀ ਨਿਰਦੇਸ਼ਕ ਦੀ ਪਹਿਲੀ ਪਸੰਦ ਨਹੀਂ ਸਨ।

Punjabi Bollywood Tadka
ਜੀ, ਹਾਂ ਇਸ ਗੱਲ ਦਾ ਖੁਲਾਸਾ ਰਾਣਾ ਨੇ ਖੁਦ ਕੀਤਾ ਹੈ। ਹਾਲ ਹੀ 'ਚ ਇੰਟਰਵਿਊ ਦੌਰਾਨ ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਫਿਲਮ ਦੇ ਨਿਰਦੇਸ਼ਕ ਐੱਸ ਐੱਸ ਰਾਜਮੌਲੀ ਅਤੇ ਨਿਰਮਾਮਾ ਪਹਿਲਾਂ ਭੱਲਾਲਦੇਵ ਦੇ ਕਿਰਦਾਰ ਲਈ ਦੁਨੀਆ ਦੀ ਸਭ ਤੋਂ ਮਸ਼ਹੂਰ ਟੀ. ਵੀ. ਸੀਰੀਜ਼ 'ਗੇਮ ਆਫ ਥਰੋਨਸ' ਦੇ ਮਸ਼ਹੂਰ ਅਭਿਨੇਤਾ ਜੇਸਨ ਮੋਮੋਆ ਨੂੰ ਲੈਣਾ ਚਾਹੁੰਦੇ ਸਨ। ਭੱਲਾਲ ਦੇਵ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਰਾਣਾ ਡੱਗੂਬਾਤੀ ਦੇਸ਼ 'ਚ ਹੀ ਨਹੀਂ ਬਲਕਿ ਦੁਨੀਆ ਭਰ 'ਚ ਖੂਬ ਮਸ਼ਹੂਰ ਹੋ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ 'ਬਾਹੂਬਲੀ 2' ਦੁਨੀਆ ਭਰ 'ਚ ਕਰੀਬ 1700 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੀ ਹੈ।


Tags: Rana DaggubatiBhalal DevBaahubaliKhal DrogoJason MomoaS S Rajamouli

Edited By

Kapil Kumar

Kapil Kumar is News Editor at Jagbani.