FacebookTwitterg+Mail

'ਬਾਹੂਬਲੀ' ਦੇ ਅਭਿਨੇਤਾ ਰਾਣਾ ਡੱਗੂਬਾਤੀ ਦੀ ਅਭਿਨੇਤਰੀ ਤਰਿਸ਼ਾ ਨੂੰ ਕਿੱਸ ਕਰਦਿਆਂ ਦੀ ਤਸਵੀਰ ਹੋਈ ਲੀਕ!

rana daggubati and trisha kiss leak
04 March, 2017 09:34:24 PM
ਮੁੰਬਈ— ਪਿਛਲੇ ਕਈ ਦਿਨਾਂ ਤੋਂ ਰਾਣਾ ਡੱਗੂਬਾਤੀ ਤੇ ਤਰਿਸ਼ਾ ਕ੍ਰਿਸ਼ਣਨ ਦੇ ਅਫੇਅਰ ਦੀਆਂ ਖਬਰਾਂ ਆ ਰਹੀਆਂ ਸਨ। ਹੁਣ ਇਸ ਤਸਵੀਰ ਤੋਂ ਅਫਵਾਹ 'ਤੇ ਰੋਕ ਲੱਗ ਗਈ ਹੈ। ਤਸਵੀਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਜ਼ਰੂਰ ਇਨ੍ਹਾਂ ਦੋਵਾਂ ਵਿਚਾਲੇ ਕੁਝ ਹੈ।
ਸ਼ੁੱਕਰਵਾਰ ਨੂੰ ਗਾਇਕ ਤੇ ਪ੍ਰਸਿੱਧ ਟੀ. ਵੀ. ਹੋਸਟ ਸੁਚਿਤਰਾ ਦੇ ਟਵਿਟਰ ਹੈਂਡਲ ਤੋਂ ਕਈ ਸਿਤਾਰਿਆਂ ਦੀਆਂ ਨਿੱਜੀ ਤਸਵੀਰ ਲੀਕ ਹੋ ਗਈਆਂ ਹਨ। ਇਨ੍ਹਾਂ ਸਿਤਾਰਿਆਂ 'ਚ ਸੁਪਰਸਟਾਰ ਰਜਨੀਕਾਂਤ ਦੇ ਜਵਾਈ ਧਨੁਸ਼, ਹੰਸਿਕਾ, ਅਨਿਰੁੱਧ ਤੇ ਦਿਵਿਆਦਰਸ਼ਿਨੀ ਦੀਆਂ ਤਸਵੀਰ ਸ਼ਾਮਲ ਹਨ।
ਸੂਤਰਾਂ ਦੀ ਮੰਨੀਏ ਤਾਂ ਇਹ ਤਸਵੀਰਾਂ ਸਿਤਾਰਿਆਂ ਦੀਆਂ ਨਿੱਜੀ ਪਾਰਟੀਆਂ ਦੀਆਂ ਹਨ। ਰਾਣਾ ਡੱਗੂਬਾਤੀ ਦੀ ਤਰਿਸ਼ਾ ਨੂੰ ਗਲ੍ਹ 'ਤੇ ਕਿੱਸ ਕਰਦਿਆਂ ਦੀ ਇਹ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਸੂਚੀ ਨਾਂ ਦੇ ਟਵਿਟਰ ਹੈਂਡਲ ਤੋਂ ਇਹ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਅਭਿਨੇਤਾ ਹੰਸਿਕਾ ਮੋਟਵਾਨੀ, ਤਰਿਸ਼ਾ ਕ੍ਰਿਸ਼ਣਨ ਨਾਲ ਧਨੁਸ਼ ਇਕ ਨਿੱਜੀ ਪਾਰਟੀ 'ਚ ਸ਼ਰਾਬ ਤੇ ਸਿਗਰੇਟ ਪੀਂਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਦੀਆਂ ਨਿੱਜੀ ਜ਼ਿੰਦਗੀ ਦੀਆਂ ਤਸਵੀਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਰੱਜ ਕੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

Tags: Rana Daggubati Trisha Kiss Baahubali ਰਾਣਾ ਡੱਗੂਬਾਤੀ ਤਰਿਸ਼ਾ ਬਾਹੂਬਲੀ