ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ 'ਚ ਅਦਾਕਾਰੀ, ਨਿਰਦੇਸ਼ਨ 'ਚ ਪ੍ਰਸਿੱਧੀ ਖੱਟਣ ਵਾਲੇ ਰਾਣਾ ਰਣਬੀਰ ਅਕਸਰ ਹੀ ਆਪਣੇ ਡੂੰਗੇ ਸ਼ਬਦਾਂ ਅਤੇ ਕਵਿਤਾਵਾਂ ਨਾਲ ਸਰੋਤਿਆਂ ਨੂੰ ਜ਼ਿੰਦਗੀ ਜਿਊਣ ਦਾ ਚੱਜ ਸਿਖਾਉਂਦੇ ਰਹਿੰਦੇ ਹਨ।

ਰਾਣਾ ਰਣਬੀਰ ਵੱਲੋਂ ਪਿਛਲੇ ਦਿਨੀਂ ਇਕ ਸਮਾਗਮ 'ਚ ਹਿੱਸਾ ਲਿਆ ਗਿਆ ਸੀ, ਜਿਸ ਦਾ ਨਾਂ 'ਜ਼ਿੰਦਗੀ ਜ਼ਿੰਦਾ ਬਾਦ' ਸੀ। ਦੱਸ ਦਈਏ 'ਜ਼ਿੰਗਦੀ ਜ਼ਿੰਦਾ ਬਾਦ' ਉਨ੍ਹਾਂ ਦੀ ਕਿਤਾਬ ਦਾ ਨਾਂ ਵੀ ਹੈ। ਇਸ ਸਮਾਗਮ ਦੀਆਂ ਕੁਝ ਤਸਵੀਰਾਂ ਰਾਣਾ ਰਣਬੀਰ ਨੇ ਸ਼ੇਅਰ ਵੀ ਕੀਤੀਆਂ ਹਨ।

ਦੱਸਣਯੋਗ ਹੈ ਕਿ ਰਾਣਾ ਰਣਬੀਰ ਅੰਮ੍ਰਿਤ ਮਾਨ ਅਤੇ ਈਸ਼ਾ ਰਿਖੀ ਸਟਾਰਰ ਫਿਲਮ 'ਦੋ ਦੂਣੀ ਪੰਜ' 'ਚ ਵੀ ਅਹਿਮ ਭੂਮਿਕਾ ਨਿਭਾਈ ਹੈ, ਜੋ ਕੀ ਬੀਤੇ ਦਿਨੀਂ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ।

ਇਸ ਫਿਲਮ ਨੂੰ ਬਦਸ਼ਾਹ ਵਲੋਂ ਪ੍ਰੋਡਿਊਸ ਕੀਤਾ ਗਿਆ। ਫਿਲਮ 'ਚ ਪੰਜਾਬ ਦੇ ਕਈ ਮੁੱਦਿਆਂ ਨੂੰ ਚੁੱਕਿਆ ਗਿਆ ਹੈ। ਰਾਣਾ ਰਣਬੀਰ ਨੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਇਕ ਵਿਅਕਤੀ ਉਨ੍ਹਾਂ ਦਾ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ।