FacebookTwitterg+Mail

ਸ਼ਿੰਦਾ ਹੀ ਨਹੀਂ ਸਗੋਂ ਰਾਣਾ ਰਣਬੀਰ ਦੀ ਧੀ ਵੀ 'ਅਰਦਾਸ ਕਰਾਂ' ਨਾਲ ਕਰੇਗੀ ਫਿਲਮੀ ਸਫਰ ਦੀ ਸ਼ੁਰੂਆਤ

rana ranbirs daughter seerat debut in ardaas karaan
05 July, 2019 09:25:12 AM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' ਸਾਲ 2016 'ਚ ਆਈ ਫਿਲਮ 'ਅਰਦਾਸ' ਦਾ ਸੀਕਵਲ ਹੈ। ਬਾਕਸ ਆਫਿਸ 'ਤੇ ਉਨ੍ਹਾਂ ਦੀ ਫਿਲਮ 'ਅਰਦਾਸ' ਸੁਪਰਹਿੱਟ ਰਹੀ ਸੀ। ਗਿੱਪੀ ਗਰੇਵਾਲ ਨੇ ਇਸੇ ਫਿਲਮ ਨਾਲ ਨਿਰਦੇਸ਼ਨ ਦੇ ਖੇਤਰ 'ਚ ਕਦਮ ਰੱਖਿਆ ਸੀ ਤੇ ਹੁਣ ਇਸ ਫਿਲਮ ਦੇ ਸੀਕਵਲ 'ਅਰਦਾਸ ਕਰਾਂ' ਦੇ ਜ਼ਰੀਏ ਉਨ੍ਹਾਂ ਦਾ ਬੇਟਾ ਗੁਰਫਤਿਹ ਗਰੇਵਾਲ ਉਰਫ ਸ਼ਿੰਦਾ ਵੀ ਫਿਲਮਾਂ 'ਚ ਕਦਮ ਰੱਖਣ ਜਾ ਰਿਹਾ ਹੈ। ਇਸ ਤੋਂ ਇਲਾਵਾ 'ਅਰਦਾਸ ਕਰਾਂ' ਫਿਲਮ ਦੇ ਜ਼ਰੀਏ ਮਸ਼ਹੂਰ ਕਮੇਡੀਅਨ ਤੇ ਅਦਾਕਾਰ ਰਾਣਾ ਰਣਵੀਰ ਦੀ ਬੇਟੀ ਸੀਰਤ ਰਾਣਾ ਵੀ ਫਿਲਮੀ ਦੁਨੀਆਂ 'ਚ ਕਦਮ ਰੱਖਣ ਜਾ ਰਹੀ ਹੈ। ਰਾਣਾ ਰਣਵੀਰ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਰਾਣਾ ਵੱਲੋਂ ਸ਼ੇਅਰ ਕੀਤੇ ਪੋਸਟਰ 'ਚ ਸੀਰਤ ਰਾਣਾ ਨਜ਼ਰ ਆ ਰਹੇ ਹਨ। 'ਅਰਦਾਸ ਕਰਾਂ' ਦੀ ਕਹਾਣੀ ਦੋ ਪੀੜ੍ਹੀਆਂ ਦੇ ਫਾਸਲੇ (ਗੈਪ) ਦੀ ਕਹਾਣੀ ਹੈ, ਜਿਸ ਨਾਲ ਇਕ ਵੱਖਰੀ ਊਰਜਾ ਪੈਦਾ ਹੋਣ ਵਾਲੀ ਹੈ। 


ਦੱਸ ਦਈਏ ਕਿ ਰਾਣਾ ਰਣਬੀਰ ਥੀਏਟਰ ਆਰਟਿਸਟ ਹਨ। ਉਨ੍ਹਾਂ ਨੇ ਆਪਣੀ ਕਰੀਅਰ 'ਚ ਬਹੁਤ ਸਾਰੇ ਕਮੇਡੀ ਤੇ ਗੰਭੀਰ ਕਿਰਦਾਰ ਨਿਭਾਏ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਹਰ ਕੋਈ ਪਸੰਦ ਕਰਦਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਰਾਣਾ ਰਣਬੀਰ ਦੀ ਬੇਟੀ ਅਦਾਕਾਰੀ ਦੇ ਖੇਤਰ 'ਚ ਕੀ ਮੁਕਾਮ ਹਾਸਲ ਕਰਦੀ ਹੈ।

 

 
 
 
 
 
 
 
 
 
 
 
 
 
 

#ardaaskaraan July 19th Director #gippygrewal Story Screenplay #gippygrewal #ranaranbir Dialogue #ranaranbir

A post shared by Rana Ranbir (@officialranaranbir) on Jul 3, 2019 at 5:28am PDT

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਇਸ ਫਿਲਮ 'ਚ ਸ਼ਿੰਦਾ ਵੀ ਅਹਿਮ ਭੂਮਿਕਾ 'ਚ ਹੈ। 'ਅਰਦਾਸ ਕਰਾਂ' 'ਚ ਗਿੱਪੀ ਗਰੇਵਾਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।

 

 
 
 
 
 
 
 
 
 
 
 
 
 
 

Which date is it Releasing?? #ardaaskaraan @gippygrewal

A post shared by Rana Ranbir (@officialranaranbir) on Jul 3, 2019 at 10:36pm PDT


Tags: Seerat RanaRana RanbirArdaas KaraanGurfateh GrewalGippy GrewalGurpreet GhuggiHumble Motion PicturesSaga MusicMeher VijPunjabi Celebrity

Edited By

Sunita

Sunita is News Editor at Jagbani.