FacebookTwitterg+Mail

Pics: ਗਰਲਫਰੈਂਡ ਆਲੀਆ ਨਾਲ ਸੰਜੇ ਦੱਤ ਦੇ ਘਰ ਪਹੁੰਚੇ ਰਣਬੀਰ ਕਪੂਰ

ranbir alia sanjay
21 June, 2018 06:40:12 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਹਾਲ ਹੀ 'ਚ ਆਲੀਆ ਭੱਟ ਨਾਲ ਸੰਜੇ ਦੱਤ ਦੇ ਘਰ 'ਦੇ ਬਾਹਰ ਦੇਖੇ ਗਏ। ਅਸਲ 'ਚ ਰਣਬੀਰ ਕਪੂਰ ਬਹੁਤ ਜਲਦ ਸੰਜੇ ਦੱਤ ਦੀ ਬਾਇਓਪਿਕ 'ਚ ਉਨ੍ਹਾਂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਅਜਿਹੇ 'ਚ ਰਣਬੀਰ ਤੇ ਸੰਜੇ ਦੱਤ ਦੀਆਂ ਮੁਲਾਕਾਤਾਂ ਤਾਂ ਆਮ ਹਨ ਪਰ ਇਸ ਵਾਰ ਜੋ ਖਾਸ ਸੀ, ਉਹ ਸੀ ਆਲੀਆ ਭੱਟ। ਇਸ ਵਾਰ ਰਣਬੀਰ ਕਪੂਰ ਤੇ ਸੰਜੇ ਦੱਤ ਦੀ ਮੁਲਾਕਾਤ ਦੌਰਾਨ ਆਲੀਆ ਭੱਟ ਵੀ ਉਨ੍ਹਾਂ ਦੇ ਨਾਲ ਨਜ਼ਰ ਆਈ।
Punjabi Bollywood Tadka
ਸੰਜੇ ਦੱਤ ਪਹਿਲਾਂ ਰਣਬੀਰ ਕਪੂਰ ਦੀ ਮੰਮੀ ਨੀਤੂ ਕਪੂਰ ਤੇ ਪਿਤਾ ਰਿਸ਼ੀ ਕਪੂਰ ਨੂੰ ਮਿਲਣ ਉਨ੍ਹਾਂ ਦੇ ਘਰ ਗਏ ਸਨ। ਇਸ ਤੋਂ ਬਾਅਦ ਰਣਬੀਰ ਸੰਜੇ ਦੱਤ ਨੂੰ ਘਰ ਛੱਡਣ ਲਈ ਗਏ। ਉਥੇ ਆਲੀਆ ਭੱਟ ਵੀ ਇਸ ਦੌਰਾਨ ਰਣਬੀਰ ਕਪੂਰ ਨਾਲ ਸੰਜੇ ਦੱਤ ਦੇ ਘਰ ਗਈ ਸੀ, ਇਥੇ ਤਿੰਨੇ ਘਰ ਦੇ ਬਾਹਰ ਨਜ਼ਰ ਆਏ, ਜਿਸ ਤੋਂ ਬਾਅਦ ਰਣਬੀਰ ਤੇ ਆਲੀਆ ਇਕੋ ਹੀ ਗੱਡੀ ਤੋਂ ਵਾਪਸ ਰਵਾਨਾ ਹੋ ਗਏ। ਦੱਸਣਯੋਗ ਹੈ ਕਿ ਹਾਲ ਹੀ 'ਚ ਫਿਲਮ 'ਰਾਜ਼ੀ' 'ਚ ਧਮਾਲ ਮਚਾ ਚੁੱਕੀ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਲੰਕ' ਦੀ ਸ਼ੂਟਿੰਗ 'ਚ ਬਿਜ਼ੀ ਹੈ।
Punjabi Bollywood Tadka
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਰਣਬੀਰ ਤੇ ਆਲੀਆ ਇਕੱਠੇ ਨਜ਼ਰ ਆਏ ਹਨ, ਸਗੋਂ ਇਸ ਤੋਂ ਪਹਿਲਾਂ ਵੀ ਇਹ ਦੋਵੇਂ ਕਈ ਵਾਰ ਕੈਮਰੇ 'ਚ ਇਕੱਠੇ ਕੈਦ ਕੀਤੇ ਗਏ ਹਨ। ਇੰਨਾ ਹੀ ਨਹੀਂ ਆਲੀਆ ਭੱਟ ਰਣਬੀਰ ਕਪੂਰ ਦੀ ਪੂਰੀ ਫੈਮਿਲੀ ਨੂੰ ਵੀ ਕਾਫੀ ਪਸੰਦ ਹੈ। ਰਣਬੀਰ ਤੇ ਆਲੀਆ ਦੀ ਜੋੜੀ ਫੈਨਜ਼ ਵੀ ਕਾਫੀ ਪਸੰਦ ਕਰਦੇ ਹਨ।
Punjabi Bollywood Tadka
ਹਾਲ ਹੀ 'ਚ ਆਪਣੇ ਰਿਲੇਸ਼ਨਸ਼ਿਪ ਬਾਰੇ ਮੀਡੀਆ ਨਾਲ ਗੱਲਬਾਤ ਦੌਰਾਨ ਆਲੀਆ ਨੇ ਕਿਹਾ ਸੀ ਕਿ ਰਣਬੀਰ ਕਪੂਰ ਉਸ ਦਾ ਕਰੱਸ਼ ਹੈ, ਨਾਲ ਹੀ ਰਣਬੀਰ ਕਪੂਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਰਿਸ਼ਤੇ ਨੂੰ ਥੋੜ੍ਹੇ ਸਮੇਂ ਦੀ ਲੋੜ ਹੈ। ਰਣਬੀਰ ਤੇ ਆਲੀਆ ਦੇ ਇਨ੍ਹਾਂ ਬਿਆਨਾਂ ਤੋਂ ਸਾਫ ਹੈ ਕਿ ਕਿਤੇ ਨਾ ਕਿਤੇ ਦੋਵਾਂ ਨੇ ਆਪਣੇ ਰਿਲੇਸ਼ਨ ਨੂੰ ਕੰਫਰਮ ਕਰ ਦਿੱਤਾ ਹੈ।
Punjabi Bollywood TadkaPunjabi Bollywood Tadka


Tags: Ranbir Kapoor Alia Bhatt Sanjay Dutt Sanju

Edited By

Rahul Singh

Rahul Singh is News Editor at Jagbani.