FacebookTwitterg+Mail

ਰਣਵੀਰ ਨੂੰ ਛੱਡ ਰਣਬੀਰ ਨਾਲ ਕੌਫੀ ਪੀਂਦੀ ਦਿਸੀ ਦੀਪਿਕਾ

ranbir kapoor  deepika padukone
05 March, 2019 09:37:17 AM

ਜਲੰਧਰ(ਬਿਊਰੋ)— ਬੀਤੇ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਦੀਪਿਕਾ ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨਾਲ ਸਕ੍ਰੀਨ 'ਤੇ ਨਜ਼ਰ ਆ ਸਕਦੀ ਹੈ। ਇਸ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਦੀਪਿਕਾ ਦੀ ਕੈਮਿਸਟਰੀ ਨੂੰ ਲੋਕ ਰਣਵੀਰ ਸਿੰਘ ਦੇ ਨਾਲ-ਨਾਲ ਰਣਬੀਰ ਕਪੂਰ ਨਾਲ ਵੀ ਖੂਬ ਪਸੰਦ ਕਰਦੇ ਹਨ।


ਹੁਣ ਦੋਵੇਂ ਇਕ ਐਡ ਫਿਲਮ ਦੀ ਸ਼ੂਟਿੰਗ ਕਰਦੇ ਨਜ਼ਰ ਆਏ। ਦੀਪਿਕਾ ਤੇ ਰਣਬੀਰ ਕਪੂਰ ਨੂੰ ਸਕ੍ਰੀਨ 'ਤੇ ਦੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਰਹਿੰਦੇ ਹਨ। ਇਸ ਐਡ ਫਿਲਮ ਦੀਆਂ ਹੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰ 'ਚ ਦੋਵੇਂ ਇਕ ਸੌਫੇ 'ਤੇ ਬੈਠੇ ਕੌਫੀ ਦਾ ਲੁਤਫ ਲੈਂਦੇ ਨਜ਼ਰ ਆ ਰਹੇ ਹਨ।

Punjabi Bollywood Tadka
ਦੀਪਿਕਾ ਜਲਦ ਹੀ ਮੇਘਨਾ ਗੁਲਜ਼ਾਰ ਦੀ ਫ਼ਿਲਮ 'ਛਪਾਕ' 'ਚ ਨਜ਼ਰ ਆਉਣ ਵਾਲੀ ਹੈ ਜਿਸ 'ਚ ਉਸ ਦੇ ਓਪੋਜ਼ਿਟ ਵਿਕ੍ਰਾਂਤ ਮੇਸੀ ਨਜ਼ਰ ਆਉਣਗੇ। ਦੂਜੇ ਪਾਸੇ ਰਣਬੀਰ ਕਪੂਰ ਵੀ ਆਰੀਅਨ ਮੁਖਰਜ਼ੀ ਦੀ ਫਿਲਮ 'ਬ੍ਰਹਮਾਸਤਰ' 'ਚ ਆਲਿਆ ਭੱਟ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।


Tags: Ranbir Kapoor Deepika Padukone Chhapaak Laxmi Agarwal Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.