FacebookTwitterg+Mail

6 ਸਾਲ ਬਾਅਦ ਫਿਰ ਦੀਪਿਕਾ ਨੇ ਰਣਬੀਰ ਨਾਲ ਕੀਤਾ ਡਾਂਸ, ਵੀਡੀਓ ਵਾਇਰਲ

ranbir kapoor  deepika padukone dance to balam pichkari in viral video
02 June, 2019 04:00:49 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਣਬੀਰ ਕਪੂਰ ਅਤੇ ਦੀਪਿਕਾ ਪਾਦੂਕੋਣ ਦੀ ਜੋੜੀ ਫਿਲਮਾਂ 'ਚ ਸ਼ੁਰੂ ਤੋਂ ਹੀ ਹਿੱਟ ਰਹੀ ਹੈ। ਇਹ ਦੋਵੇਂ ਅਸਲ ਜ਼ਿੰਦਗੀ 'ਚ ਵੀ ਇਕ ਵਧੀਆ ਦੋਸਤ ਹਨ। 2013 'ਚ ਆਈ ਇਨ੍ਹਾਂ ਦੋਵਾਂ ਦੀ ਫਿਲਮ 'ਯੇ ਜਵਾਨੀ ਹੈ ਦੀਵਾਨੀ' ਦੇ 6 ਸਾਲ ਪੂਰੇ ਹੋਣ 'ਤੇ ਇਨ੍ਹਾਂ ਦੋਵਾਂ ਨੇ ਖੂਬ ਜਸ਼ਨ ਮਨਾਇਆ। ਜਿਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਦਰਅਸਲ ਇਸ ਵੀਡੀਓ 'ਚ ਦੀਪਿਕਾ ਅਤੇ ਰਣਬੀਰ 6 ਸਾਲ ਬਾਅਦ ਫਿਲਮ ਦੇ ਇਕ ਗੀਤ 'ਬਲਮ ਪਿਚਕਾਰੀ' 'ਤੇ ਫਿਰ ਤੋਂ ਡਾਂਸ ਕਰਦੇ ਨਜ਼ਰ ਆ ਰਹੇ ਹਨ।


ਇਸ ਗੀਤ 'ਤੇ ਇਕ ਵਾਰ ਫਿਰ ਤੋਂ ਦੀਪਿਕਾ ਅਤੇ ਰਣਬੀਰ ਨੂੰ ਇਕੱਠੇ 'ਚ ਡਾਂਸ ਕਰਦੇ ਦੇਖਣਾ ਉਨ੍ਹਾਂ ਦੇ ਫੈਨਜ਼ ਲਈ ਕਿਸੇ ਗਿਫਟ ਤੋਂ ਘੱਟ ਨਹੀਂ ਹੈ। ਦੱਸ ਦੇਈਏ ਕਿ ਫਿਲਮ 'ਯੇ ਜਵਾਨੀ ਹੈ ਦੀਵਾਨੀ' ਦੇ ਨਿਰਮਾਤਾ ਕਰਨ ਜੌਹਰ ਸਨ। ਫਿਲਮ ਦੇ ਰਿਲੀਜ ਤੋਂ ਪਹਿਲਾਂ ਹੀ ਇਸ ਫਿਲਮ ਦੇ ਤਕਰੀਬਨ ਸਾਰੇ ਗੀਤ ਹਿੱਟ ਹੋ ਗਏ ਸਨ ਅਤੇ ਅੱਜ ਵੀ ਇਸ ਦੇ ਸਾਰੇ ਗੀਤਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।


Tags: Ranbir KapoorDeepika PadukoneDance Video ViralInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari