FacebookTwitterg+Mail

ਇਕ ਵਾਰ ਫਿਰ ਇਕੱਠੇ ਨਜ਼ਰ ਆਏ ਸੰਜੂ ਤੇ ਕਮਲੀ

ranbir kapoor
13 January, 2019 10:04:52 AM

ਮੁੰਬਈ(ਬਿਊਰੋ)— ਪਿਛਲੇ ਸਾਲ ਰਣਬੀਰ ਕਪੂਰ ਦੀ ਜ਼ਿੰਦਗੀ ਦੀ ਮਾਈਲਸਟੋਨ ਫਿਲਮ 'ਸੰਜੂ' ਰਹੀ। ਜਿਸ ਨੇ ਰਣਬੀਰ ਦੇ ਕਰੀਅਰ ਨੂੰ ਇਕ ਵਾਰ ਫੇਰ ਚਲਾ ਦਿੱਤਾ। ਫਿਲਮ 'ਚ ਉਸ ਨੇ ਸੰਜੇ ਦੱਤ ਦਾ ਰੋਲ ਅਦਾ ਕੀਤਾ ਸੀ ਅਤੇ ਸੰਜੇ ਦੇ ਬੈਸਟ ਫ੍ਰੈਂਡ ਕਮਲੀ ਦਾ ਰੋਲ ਬਾਲੀਵੁੱਡ ਦੇ ਬਹਿਤਰੀਨ ਐਕਟਰ ਵਿੱਕੀ ਕੋਸ਼ਲ ਨੇ ਕੀਤਾ ਸੀ। ਦੋਵੇਂ ਸਟਾਰਸ ਦੀ ਐਕਟਿੰਗ ਅਤੇ ਦੋਸਤੀ ਨੇ ਲੋਕਾਂ ਨੂੰ ਕਾਫੀ ਭਾਵੁਕ ਕੀਤਾ ਸੀ।
Punjabi Bollywood Tadka
ਇਸ ਫਿਲਮ ਤੋਂ ਬਾਅਦ ਇਕ ਵਾਰ ਫੇਰ ਸੰਜੂ ਅਤੇ ਕਮਲੀ ਨੂੰ ਇੱਕੋ ਫਰੇਮ 'ਚ ਕੈਪਚਰ ਕੀਤਾ ਗਿਆ ਹੈ। ਦੋਵਾਂ ਦੀ ਤਸਵੀਰ ਨੂੰ ਫੈਨਜ਼ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਵੀ ਕਰ ਰਹੇ ਹਨ। ਜੀ ਹਾਂ ਹਾਲ ਹੀ ਬੀ-ਟਾਊਨ ਦੇ ਕਈ ਸਟਾਰਸ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਗਏ ਸਨ। ਜਿੱਥੇ ਰਣਬੀਰ ਕਪੂਰ ਅਤੇ ਵਿੱਕੀ ਕੋਸ਼ਲ ਵੀ ਮੌਜੂਦ ਸਨ। ਇਸੇ ਦੌਰਾਨ ਦੋਵੇਂ ਸਟਾਰਸ ਦੀ ਇਕ ਵਾਰ ਫੇਰ ਮੁਲਾਕਾਤ ਹੋਈ ਅਤੇ ਦੋਵਾਂ ਦੀ ਖੁਸ਼ੀ ਦੇਖਣ ਵਾਲੀ ਸੀ। ਇਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਰਣਬੀਰ-ਵਿੱਕੀ ਚਾਕਲੇਟ ਦਾ ਲੁਤੱਫ ਉਠਾਉਂਦੇ ਨਜ਼ਰ ਆ ਰਹੇ ਹਨ।


Tags: Ranbir KapoorVicky KaushalSanjuNarendra Modi

About The Author

manju bala

manju bala is content editor at Punjab Kesari