FacebookTwitterg+Mail

ਟਰੈਫਿਕ ਪੁਲਸ ਵਾਲੇ ਨੇ ਰਣਬੀਰ ਨੂੰ ਦਿੱਤੀ ਇਹ ਖਾਸ ਸਲਾਹ

ranbir kapoor
28 March, 2019 04:16:52 PM

ਜਲੰਧਰ(ਬਿਊਰੋ)— ਐਕਟਿੰਗ ਦੇ ਨਾਲ-ਨਾਲ ਆਪਣੇ ਅਫੇਅਰਜ਼ ਲਈ ਚਰਚਾ 'ਚ ਰਹਿਣ ਵਾਲੇ ਰਣਬੀਰ ਕਪੂਰ ਨੇ ਪਿਛਲੇ ਸਾਲ ਫਿਲਮ 'ਸੰਜੂ' 'ਚ ਆਪਣੇ ਕੰਮ ਲਈ ਕਾਫੀ ਸੁਰਖੀਆਂ ਬਟੋਰੀਆਂ ਸਨ। ਸੰਜੂ ਤੋਂ ਪਹਿਲਾਂ ਰਣਬੀਰ ਦੀਆਂ ਕੁਝ ਅਜਿਹੀਆਂ ਫਿਲਮਾਂ ਵੀ ਸਨ, ਜੋ ਇਕ ਤੋਂ ਬਾਅਦ ਇਕ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੁੰਦੀਆਂ ਗਈਆਂ। ਰਣਬੀਰ ਨੇ ਪਿਛਲੇ ਦਿਨੀਂ ਇਕ ਐਵਾਰਡ ਸ਼ੋਅ ਦੌਰਾਨ ਦੱਸਿਆ ਕਿ ਕਿਸ ਤਰ੍ਹਾਂ ਇਕ ਵਾਰ ਉਸ ਨੂੰ ਰਸਤੇ 'ਚ ਇਕ ਟਰੈਫਿਕ ਪੁਲਸ ਵਾਲੇ ਨੇ ਰੋਕ ਕੇ ਫਲਾਪ ਫਿਮਲਾਂ ਸਾਈਨ ਨਾ ਕਰਨ ਦੀ ਸਲਾਹ ਦਿੱਤੀ ਸੀ। 
ਰਣਬੀਰ ਨੇ ਕਿਹਾ ਕਿ ਇਕ ਵਾਰ ਉਹ ਆਪਣੀ ਕਾਰ 'ਚ ਜਾ ਰਿਹਾ ਸੀ ਕਿ ਸੜਕ 'ਤੇ ਮੌਜੂਦ ਇਕ ਪੁਲਸ ਵਾਲੇ ਨੇ ਉਸ ਨੂੰ ਹੱਥ ਦਿੱਤਾ। ਉਸ ਦੇ ਬੇਨਤੀ 'ਤੇ ਉਹ ਕਾਰ ਤੋਂ ਉਤਰ ਕੇ ਪੁਲਸ ਵਾਲੇ ਦੇ ਨਾਲ ਸੈਲਫੀ ਖਿਚਾਉਣ ਲੱਗਾ। ਰਣਬੀਰ ਨੇ ਦੱਸਿਆ ਕਿ ਪੁਲਸ ਵਾਲੇ ਨੇ ਸੈਲਫੀ ਲੈਣ ਤੋਂ ਬਾਅਦ ਉਸ ਨੂੰ ਕਿਹਾ ਕਿ ਤੁਸੀਂ ਫਲਾਪ ਫਿਲਮਾਂ ਕਿਉਂ ਕਰਦੇ ਹੋ। ਉਸ ਨੇ ਉਸ ਨੂੰ ਅਜਿਹੀਆਂ ਫਿਲਮਾਂ ਨਾ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਉਸ ਨੂੰ ਤਾਂ ਪੁਲਸ ਅਫਸਰ ਵਰਗੇ ਰੋਲ ਕਰਨੇ ਚਾਹੀਦੇ ਹਨ।


Tags: Ranbir KapoorSanjuYeh Jawaani Hai DeewaniBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.