ਮੁੰਬਈ—ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅੱਜ 34 ਸਾਲ ਹੋ ਗਿਆ ਹੈ। ਰਿਸ਼ੀ ਕਪੂਰ ਅਤੇ ਅਤੇ ਨੀਤੂ ਕਪੂਰ ਦੇ ਬੇਟੇ ਰਣਬੀਰ ਦਾ ਜਨਮ 28 ਸਤੰਬਰ, 1982 ਨੂੰ ਹੋਇਆ। ਕਪੂਰ ਖ਼ਾਨਦਾਨ ਦੇ ਚਿਰਾਗ ਰਣਬੀਰ ਕਪੂਰ ਸ਼ੁਰੂ ਤੋਂ ਹੀ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਤਰ੍ਹਾਂ ਨਿੱਜੀ ਜ਼ਿੰਦਗੀ 'ਚ ਵੀ ਚਰਚਾ 'ਚ ਰਹੇ ਹਨ। 'ਰੌਕਸਟਾਰ', 'ਯੇ ਦੀਵਾਨੀ', 'ਬਰਫੀ' ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੇ ਰਣਬੀਰ ਦਾ ਅਫੇਅਰ ਦੀਪਿਕਾ ਪਾਦੂਕੋਣ ਕੈਟਰੀਨਾ ਕੈਫ ਨਾਲ ਕਾਫੀ ਲੰਬਾ ਚੱਲਿਆ।
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਬੈਚਲਰਸ ਚੋਂ ਜਾਣੇ ਜਾਂਦੇ ਰਣਬੀਰ ਕਪੂਰ ਬਚਪਨ ਤੋਂ ਹੀ ਬਹੁਤ ਕਿਊਟ ਦਿਖਦੇ ਸਨ। ਅੱਜ ਤੁਹਾਨੂੰ ਰਣਬੀਰ ਦੇ ਬਚਪਨ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਦਿਖਾਵੇਗੇ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਮਾਤਾ-ਪਿਤਾ ਅਤੇ ਭੈਣ ਨਾਲ ਦਿਖਾਈ ਦੇ ਰਹੇ ਹਨ। ਇਕ ਤਸਵੀਰ ਚ ਰਣਬੀਰ ਕਪੂਰ ਦੀ ਸੱਜੀ ਗੱਲ 'ਤੇ ਇਕ ਇੰਚ ਲੰਬਾ ਕੱਟ ਦਾ ਨਿਸ਼ਾਨ ਦਿਖਾਈ ਦੇ ਰਿਹਾ ਹੈ।
ਖ਼ਬਰਾਂ ਮੁਤਾਬਕ ਇਹ ਨਿਸ਼ਾਨ ਬਚਪਨ 'ਚ ਪਿਆ ਜਦੋਂ ਉਹ ਬਾਥਰੂਮ 'ਚ ਜਾਣ ਲਈ ਦੌੜ ਲਗਾ ਰਹੇ ਸਨ। ਉਸ ਸਮੇਂ ਅਚਾਨਕ ਤਿਲਕ ਜਾਣ ਇਹ ਸੱਟ ਲੱਗੀ। ਇਸ ਹਾਦਸਾ ਤੋਂ ਬਾਅਦ ਉਸ ਨੇਜ਼ਲ ਦੀ ਸਮੱਸਿਆ ਆ ਗਈ। ਦੱਸਿਆ ਜਾਂਦਾ ਹੈ ਕਿ ਇਸ ਕਾਰਨ ਉਹ ਜਲਦੀ-ਜਲਦੀ ਗੱਲ ਕਰਦੇ ਹਨ ਅਤੇ ਤੇਜ਼ੀ ਨਾਲ ਖਾਂਦੇ ਹਨ।