FacebookTwitterg+Mail

ਸੋਸ਼ਲ ਮੀਡੀਆ 'ਤੇ ਸ਼ੇਅਰ ਹੋਈ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੀ ਇਹ ਸੈਲਫੀ

ranbir kapoor
28 April, 2017 06:21:00 PM

ਮੁੰਬਈ— ਅਨੁਰਾਗ ਬਾਸੂ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਜੱਗਾ ਜਾਸੂਸ' ਦਾ ਪ੍ਰਸ਼ੰਸਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਫਿਲਮ 'ਚ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨਾਲ ਕੈਟਰੀਨਾ ਕੈਫ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਕੈਟਰੀਨਾ ਕੈਫ ਨੇ ਬੀਤੇ ਦਿਨ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਾਪਸੀ ਕੀਤੀ ਤਾਂ ਕਈ ਬਾਲੀਵੁੱਡ ਸਟਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਥੇ ਹੀ ਫਿਲਮ 'ਚ ਉਨ੍ਹਾਂ ਦੀ ਕੋ-ਸਟਾਰ ਸਯਾਨੀ ਗੁਪਤਾ ਨੇ ਇਕ ਖਾਸ ਸੈਲਫੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਹੈ। ਇਸ ਤਸਵੀਰ 'ਚ ਉਨ੍ਹਾਂ ਨਾਲ ਰਣਬੀਰ ਤੇ ਕੈਟਰੀਨਾ ਦੋਵੇਂ ਨਜ਼ਰ ਆ ਰਹੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਫਿਲਮ 'ਜੱਗਾ ਜਾਸੂਸ' ਦੀ ਸ਼ੂਟਿੰਗ ਦੌਰਾਨ ਇਕੱਠੇ ਨਜ਼ਰ ਆਏ ਸਨ।

ਜ਼ਿਕਰਯੋਗ ਹੈ ਕਿ ਜਲਦ ਹੀ ਫਿਲਮ ਦਾ ਪ੍ਰਮੋਸ਼ਨ ਸ਼ੁਰੂ ਹੋਣ ਵਾਲਾ ਹੈ। ਪਿਛਲੇ ਕਾਫੀ ਸਮੇਂ ਤੋਂ ਇਸ ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਕਾਫੀ ਪਰੇਸ਼ਾਨੀਆਂ ਆ ਰਹੀਆਂ ਸਨ। ਇਹ ਫਿਲਮ ਫਾਇਨਲੀ 14 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਰਣਬੀਰ ਇਕ ਜਾਸੂਸ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਰਣਬੀਰ ਤੇ ਕੈਟਰੀਨਾ 'ਰਾਜਨੀਤੀਕ', 'ਅਜ਼ਬ ਪ੍ਰੇਮ ਕੀ ਗਜ਼ਬ ਕਹਾਣੀ' 'ਚ ਇਕੱਠੇ ਕੰਮ ਕਰ ਚੁੱਕੇ ਹਨ।


Tags: Ranbir Kapoor Jagga Jasoos Sayani Gupta Ajab Prem Ki Ghazab Kahaniਰਣਬੀਰ ਕਪੂਰ ਜੱਗਾ ਜਾਸੂਸ