FacebookTwitterg+Mail

ਅਣਦੇਖਿਆ ਕਰਦਿਆਂ ਜਦੋਂ ਸਲਮਾਨ ਨੂੰ ਦੇਖ ਰਣਬੀਰ ਨੇ ਦਿਖਾਏ ਤੇਵਰ

ranbir kapoor
08 July, 2017 04:21:18 PM

ਮੁੰਬਈ— ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਸਲਮਾਨ ਖਾਨ ਹਮੇਸ਼ਾ ਫੇਸ-ਟੂ-ਫੇਸ ਹੋਣ ਤੋਂ ਬੱਚਦੇ ਹਨ। ਹਾਲ ਹੀ 'ਚ ਇਹ ਦੋਵੇਂ ਕਿਸੇ ਪ੍ਰਫੈਸ਼ਨਲ ਰੀਜ਼ਨ ਕਾਰਨ ਯਸ਼ਰਾਜ ਸਟੂਡੀਓ 'ਚ ਮੌਜੂਦ ਸਨ ਪਰ ਇਕ-ਦੂਜੇ ਨਾਲ ਗੱਲ ਕਰਨਾ ਤਾਂ ਦੂਰ ਪੂਰੇ ਟਾਈਮ ਇਹ ਦੋਵੇਂ ਇਕ-ਦੂਜੇ ਦੇ ਨੇੜੇ ਵੀ ਨਜ਼ਰ ਨਹੀਂ ਆਏ। ਸੂਤਰਾਂ ਮੁਤਾਬਕ ਹੁਣ ਯਸ਼ਰਾਜ ਸਟੂਡੀਓ 'ਚ ਸ਼ਾਹਰੁਖ ਖਾਨ ਸਟਾਰਰ ਆਨੰਦ ਐੱਲ ਰਾਏ ਦੀ ਫਿਲਮ ਦਾ ਇਕ ਸਾਂਗ ਸ਼ੂਟ ਕਰਨ ਦੇ ਸਿਲਸਿਲੇ 'ਚ ਸਲਮਾਨ ਉੱਥੇ ਮੌਜੂਦ ਸਨ ਉਸੇ ਦੌਰਾਨ ਰਣਬੀਰ ਵੀ ਆਪਣੇ ਕਜ਼ਨ ਆਦਿਰ ਜੈਨ ਨੂੰ ਲਾਂਚ ਕਰਨ ਆਏ ਸਨ ਪਰ ਇਸ ਇਵੈਂਟ ਤੋਂ ਬਾਅਦ ਰਣਬੀਰ ਸ਼ਾਹਰੁਖ ਨੂੰ ਮਿਲ ਕੇ ਤੁਰੰਤ ਉੱਥੋਂ ਨਿਕਲ ਗਏ ਸਨ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅਜਿਹਾ ਹੀ ਮਾਮਲਾ ਹੋ ਚੁੱਕਾ ਹੈ। ਰਣਬੀਰ ਆਪਣੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਦੇ ਪ੍ਰਮੋਸ਼ਨ ਲਈ ਕੈਟਰੀਨਾ ਦੇ ਨਾਲ ਮਹਿਬੂਬ ਸਟੂਡੀਓ 'ਚ ਸਨ ਅਤੇ ਉਸੇ ਸਮੇਂ ਸਲਮਾਨ ਵੀ ਉੱਥੇ ਸਨ। ਰਿਪੋਰਟਜ਼ ਦੀ ਮੰਨੀਏ ਤਾਂ ਉਨ੍ਹਾਂ ਨੂੰ ਮਿਲਣ ਲਈ ਕੈਟਰੀਨਾ ਤਾਂ ਚਲੀ ਗਈ ਪਰ ਰਣਬੀਰ ਉਨ੍ਹਾਂ ਤੋਂ ਦੂਰ ਹੀ ਸਨ। ਜ਼ਿਕਰਯੋਗ ਹੈ ਕਿ ਕੈਟਰੀਨਾ ਕੈਫ ਦੀ ਗਰਲਫ੍ਰੈਂਡ ਬਣਨ ਤੋਂ ਪਹਿਲੇ ਸਲਮਾਨ ਦੀ ਪ੍ਰੇਮਿਕਾ ਹੁੰਦੀ ਸੀ। ਹਾਲਾਂਕਿ ਹੁਣ ਰਣਬੀਰ-ਕੈਟਰੀਨਾ ਵੀ ਨਾਲ ਨਹੀਂ ਹੈ।


Tags: Bollywood CelebrityRanbir kapoorSalman khanAvoidਰਣਬੀਰ ਕਪੂਰਸਲਮਾਨ ਖਾਨ