FacebookTwitterg+Mail

ਰਣਬੀਰ ਦਾ ਇਹ ਫਨੀ ਅੰਦਾਜ਼ ਸੋਸ਼ਲ ਮੀਡੀਆ 'ਤੇ ਹੋ ਰਿਹੈ ਖੂਬ ਵਾਇਰਲ (ਵੀਡੀਓ)

ranbir kapoor
06 November, 2017 08:17:55 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨੇ ਕੁਝ ਸਮਾਂ ਪਹਿਲਾਂ ਹੀ ਸੰਜੇ ਦੱਤ ਦੀ ਬਾਇਓਪਿਕ 'ਤੇ ਬਣ ਰਹੀ ਫਿਲਮ ਦੀ ਸ਼ੂਟਿੰਗ ਖਤਮ ਕਰ ਲਈ ਹੈ ਜਿਸ ਤੋਂ ਬਾਅਦ ਹੁਣ ਉਹ ਆਪਣੇ ਨਵੇਂ ਪ੍ਰੋਜੈਕਟ ਦੀ ਤਿਆਰੀਆਂ 'ਚ ਰੁੱਝ ਚੁੱਕੇ ਹਨ। ਉਹ ਜਲਦ ਹੀ ਕਰਨ ਜੌਹਰ ਦੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੇ ਹਨ ਅਤੇ ਅੱਜ ਕੱਲ ਉਹ ਫਿਲਮ ਦੀ ਤਿਆਰੀਆਂ 'ਚ ਬਿਜ਼ੀ ਹਨ। ਇਸ ਦੌਰਾਨ ਹੀ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਨੱਥ ਅਤੇ ਮਾਂਗਟਿੱਕਾ ਲਗਾਏ ਹੋਏ ਨਜ਼ਰ ਆ ਰਹੇ ਹਨ।

 

A post shared by Ranbir Kapoor (@ranbirkapoor) on


ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਰਣਬੀਰ ਕਪੂਰ ਨਾਂ ਦੇ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ 'ਚ ਰਣਬੀਰ ਨੱਥ ਅਤੇ ਮਾਂਗਟਿੱਕਾ ਲਗਾਏ ਹੋਏ ਨਜ਼ਰ ਆ ਰਹੇ ਹਨ ਪਰ ਇਹ ਅਸਲ ਨਹੀਂ ਬਲਕਿ ਸਨੈਪਚੈੱਟ ਫਿਲਟਰ ਹੈ। ਦੱਸਣਯੋਗ ਹੈ ਕਿ ਕਰਨ ਦੀ ਇਸ ਫਿਲਮ 'ਚ ਰਣਬੀਰ ਤੋਂ ਇਲਾਵਾ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਆਲੀਆ ਭੱਟ ਅਤੇ ਮੌਨੀ ਰਾਏ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।


Tags: Ranbir Kapoor Funny video Instagram Brahmastra Viral Hindi Film