FacebookTwitterg+Mail

Pics : ਹੂਬਹੂ ਸੰਜੇ ਦੱਤ ਨੂੰ ਕਾਪੀ ਕਰਦੇ ਦਿਸੇ ਰਣਬੀਰ ਕਪੂਰ

ranbir kapoor
24 April, 2018 07:24:06 PM

ਮੁੰਬਈ (ਬਿਊਰੋ)— ਰਣਬੀਰ ਕਪੂਰ ਦੀ ਫਿਲਮ 'ਸੰਜੂ' ਦਾ ਟੀਜ਼ਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। 1 ਮਿੰਟ, 26 ਸੈਕਿੰਡ ਦੇ ਇਸ ਟੀਜ਼ਰ 'ਚ ਰਣਬੀਰ ਦੇ ਕਈ ਲੁੱਕ ਦੇਖਣ ਨੂੰ ਮਿਲ ਰਹੇ ਹਨ, ਉੱਥੇ ਹੀ ਇਸ ਲੁੱਕ 'ਚ ਰਣਬੀਰ ਹੂਬਹੂ ਸੰਜੇ ਦੱਤ ਦੀ ਤਰ੍ਹਾਂ ਦਿਖਾਈ ਦੇ ਰਹੇ ਹਨ।

Punjabi Bollywood Tadka
ਟੀਜ਼ਰ ਦੀ ਹਰ ਇਕ ਝਲਕ 'ਚ ਰਣਬੀਰ ਪਰਦੇ 'ਤੇ ਸੰਜੇ ਦੱਤ ਵਾਂਗ ਲੱਗ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਨੂੰ ਪੂਰਾ ਕਰਨ 'ਚ ਕਰੀਬ 4 ਸਾਲ ਦਾ ਸਮਾਂ ਲੱਗਿਆ ਹੈ। ਰਣਬੀਰ ਨੇ ਹੂਬਹੂ ਸੰਜੇ ਦੱਤ ਦੇ ਕਿਰਦਾਰ 'ਚ ਆਉਣ ਲਈ ਬਹੁਤ ਮਿਹਨਤ ਕੀਤੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸੰਜੇ ਦੱਤ ਦੇ ਜੀਵਨ 'ਤੇ ਬਣ ਰਹੀ ਇਸ ਬਾਇਓਪਿਕ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ 'ਚ ਸੰਜੇ ਦੱਤ ਦੀ ਮਾਂ ਨਰਗਿਸ ਦਾ ਕਿਰਦਾਰ ਮਨੀਸ਼ਾ ਕੋਇਰਾਲਾ ਨਿਭਾਅ ਰਹੀ ਹੈ। ਇਸ ਤੋਂ ਇਲਾਵਾ ਪਰੇਸ਼ ਰਾਵਲ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਦੀਆ ਮਿਰਜ਼ਾ, ਵਿੱਕੀ ਕੌਸ਼ਲ, ਜਿਮ ਸੌਰਭ ਅਤੇ ਬੋਮਨ ਈਰਾਨੀ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Ranbir Kapoor Rajkumar Hirani Sanju Sanjay Dutt Teaser Hindi Film

Edited By

Kapil Kumar

Kapil Kumar is News Editor at Jagbani.