FacebookTwitterg+Mail

ਖੁਲਾਸਾ : ਸੰਜੇ ਦੱਤ ਸਨ ਡਰੱਗਜ਼ ਦੇ ਆਦੀ ਤਾਂ 15 ਸਾਲ ਦੀ ਉਮਰ 'ਚ ਰਣਬੀਰ ਨੂੰ ਵੀ ਲੱਗੀ ਸੀ ਨਸ਼ੇ ਦੀ ਲਤ

ranbir kapoor
01 June, 2018 05:17:53 PM

ਮੁੰਬਈ (ਬਿਊਰੋ)— ਫਿਲਮ 'ਸੰਜੂ' 'ਚ ਅਦਾਕਾਰ ਸੰਜੇ ਦੱਤ ਦੀ ਜਿੰਦਗੀ ਦੇ ਵੱਡੇ ਖੁਲਾਸੇ ਕੀਤੇ ਗਏ ਹਨ। ਉਨ੍ਹਾਂ ਨਾਲ ਜੁੜੇ ਹਰ ਵਿਵਾਦਿਤ ਪਹਿਲੂਆਂ ਨੂੰ ਫਿਲਮ ਦੇ ਟ੍ਰੇਲਰ 'ਚ ਦਿਖਾਇਆ ਗਿਆ ਹੈ। ਸੰਜੇ ਦੱਤ ਦਾ ਰੋਲ ਨਿਭਾ ਰਹੇ ਰਣਬੀਰ ਕਪੂਰ ਨੇ ਫਿਲਮ ਦਾ ਪ੍ਰਮੋਸ਼ਨ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਰਣਬੀਰ ਕਪੂਰ ਨੇ ਆਪਣੀ ਜ਼ਿੰਦਗੀ ਦੀ ਬੁਰੀ ਆਦਤ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬਚਪਨ 'ਚ ਉਨ੍ਹਾਂ ਦੀ ਨਿਕੋਟੀਨ ਦੀ ਆਦਤ ਲੱਗ ਗਈ ਸੀ।

Punjabi Bollywood Tadka

ਇਸ ਤੋਂ ਛੁਟਕਾਰਾ ਪਾਉਣਾ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੋ ਗਿਆ ਸੀ। ਇਸ ਗੱਲ ਨੂੰ ਦੱਸਦੇ ਹੋਏ ਅਦਾਕਾਰ ਨੇ ਕਿਹਾ ਕਿ 'ਮੈਂ 15 ਸਾਲ ਦੀ ਉਮਰ 'ਚ ਨਿਕੋਟੀਨ ਐਡਿਕਟ ਸੀ, ਇਹ ਸਭ ਤੋਂ ਬੁਰੀ ਆਦਤ ਸੀ, ਜਿਸ ਤੋਂ ਛੁਟਕਾਰਾ ਪਾਉਣ ਲਈ ਮੈਨੂੰ ਆਸਟ੍ਰੇਲੀਆ ਜਾਣਾ ਪਿਆ ਸੀ। ਉੱਥੇ ਡਾਕਟਰ ਮੈਨੂੰ ਕੰਨ 'ਚ ਇੰਜੈਕਸ਼ਨ ਦਿੰਦੇ ਸਨ। ਇਸ ਸਮੇਂ ਰਣਬੀਰ ਅਤੇ ਆਲੀਆ ਦੇ ਅਫੇਅਰ ਦੀਆਂ ਖਬਰਾਂ ਚੱਲ ਰਹੀਆਂ ਹਨ।

Punjabi Bollywood Tadka

ਦੋਵੇਂ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ। ਅਫੇਅਰ ਦੇ ਸਵਾਲਾਂ ਤੇ ਰਣਬੀਰ ਨੇ ਕਿਹਾ, ''ਹਾਂ ਇਹ ਸਭ ਕੁਝ ਨਵਾਂ ਹੈ। ਅਜੇ ਇਸ 'ਤੇ ਗੱਲ ਕਰਨਾ ਜ਼ਲਦਬਾਜ਼ੀ ਹੋਵੇਗੀ। ਇਕ ਕਲਾਕਾਰ ਦੇ ਤੌਰ 'ਤੇ ਅਤੇ ਇਕ ਵਿਅਕਤੀ ਦੇ ਰੂਪ 'ਚ ਮੈਂ ਆਲੀਆ ਦਾ ਕੰਮ ਦੇਖਦਾ ਹਾਂ, ਜਦੋਂ ਉਨ੍ਹਾਂ ਨੂੰ ਐਕਟਿੰਗ ਕਰਦੇ ਹੋਏ ਦੇਖਦਾ ਹਾਂ, ਬਲਕਿ ਜ਼ਿੰਦਗੀ 'ਚ ਵੀ, ਉਹ ਜੋ ਕੁਝ ਵੀ ਦਿੰਦੀ ਹੈ ਮੈਂ ਉਸ ਨੂੰ ਲੈਣਾ ਚਾਹੁੰਦਾ ਹਾਂ।

Punjabi Bollywood Tadka

ਰਣਬੀਰ ਕਪੂਰ ਨੇ ਕਿਹਾ ਕਿ ਨਵਾਂ-ਨਵਾਂ ਪਿਆਰ ਤੁਹਾਡੇ ਅੰਦਰ ਬਹੁਤ ਸਾਰੀ ਉਤਸੁਕਤਾ ਲੈ ਕੇ ਆਉਂਦਾ ਹੈ। ਅੱਜ ਮੈਂ ਪਹਿਲਾਂ ਨਾਲੋਂ ਜ਼ਿਆਦਾ ਬੈਲੇਂਸ ਹਾਂ। ਮੈਨੂੰ ਰਿਸ਼ਤਿਆਂ ਦੀ ਵੈਲਿਊ ਹੈ।'' ਹਾਲ ਹੀ 'ਚ 'ਸੰਜੂ' ਟਰੇਲਰ ਲਾਂਚ 'ਤੇ ਰਣਬੀਰ ਨੇ ਆਪਣੀ ਲਵ ਲਾਈਫ ਦੇ ਬਾਰੇ 'ਚ ਖੁਲਾਸੇ ਕੀਤੇ। ਰਣਬੀਰ ਨੇ ਕਿਹਾ, ''ਮੇਰੀ 10 ਤੋਂ ਘੱਟ ਗਰਲਫ੍ਰੈਂਡਜ਼ ਰਹੀਆਂ ਹਨ।

Punjabi Bollywood Tadka

ਮੈਨੂੰ ਪਿਆਰ ਕਰਨਾ ਪਸੰਦ ਹੈ ਪਰ ਮੈਂ ਰੋਮਾਂਟਿਕ ਹਾਂ ਪਰ ਠਰਕੀ ਨਹੀਂ।'' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਇੰਟਰਵਿਊ 'ਚ ਰਣਬੀਰ ਨੇ ਆਲੀਆ ਨਾਲ ਰਿਸ਼ਤੇ ਨੂੰ ਲੈ ਕੇ ਕਿਹਾ ਸੀ, ''ਹਾਂ, ਇਕ ਲੜਕੇ ਦੇ ਤੌਰ 'ਤੇ ਮੇਰਾ ਉਨ੍ਹਾਂ 'ਤੇ ਕ੍ਰਸ਼ ਹੈ।'' ਦੋਵੇਂ ਪਹਿਲੀ ਵਾਰ ਫਿਲਮ 'ਬ੍ਰਹਮਾਸਤਰ' 'ਚ ਇਕੇਠੇ ਦਿਖਾਈ ਦੇਣਗੇ। ਫਿਲਮ ਦੀ ਸ਼ੂਟਿੰਗ ਦਾ ਹਾਫ ਸ਼ੈਡਿਊਲ ਪੂਰਾ ਹੋ ਚੁੱਕਾ ਹੈ।


Tags: InterviewSanju Trailer LaunchAlia BhattRanbir KapoorSanjay DuttDrug Addiction

Edited By

Chanda Verma

Chanda Verma is News Editor at Jagbani.